ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਕੁਝ ਦਿਨਾਂ ਤੋਂ ਫੇਸਬੁੱਕ ਫਾਲੌਅਰਜ਼ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਹਨ। ਫੇਸਬੁੱਕ ਪੇਜ ਅਨੁਸਾਰ, ਚਾਰ ਕਰੋੜ 40 ਲੱਖ ਲੋਕ ਫੇਸਬੁੱਕ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਲੋ ਕਰਦੇ ਹਨ, ਜਦੋਂਕਿ ਟਰੰਪ ਨੂੰ ਦੋ ਕਰੋੜ 70 ਲੱਖ ਲੋਕ। ਜਦੋਂ ਟਰੰਪ ਨੂੰ ਉਨ੍ਹਾਂ ਦੇ ਨੰਬਰ ਦੋ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਦੀ ਆਬਾਦੀ ਕਾਰਨ ਮੋਦੀ ਦੇ ਵਧੇਰੇ ਫਾਲੌਅਰਜ਼ ਹਨ, ਪਰ ਮੈਂ ਪਹਿਲੇ ਨੰਬਰ ‘ਤੇ ਹਾਂ।
ਭਾਰਤ ਦੀ ਆਬਾਦੀ 1.3 ਅਰਬ, ਅਮਰੀਕਾ ਦੀ 32 ਕਰੋੜ 50 ਲੱਖ
ਟਰੰਪ ਨੇ ਫੇਸਬੁੱਕ ਫਾਲੌਇੰਗ ਦਾ ਹਵਾਲਾ ਦਿੰਦੇ ਹੋਏ ਕਿਹਾ, “1.5 ਅਰਬ ਭਾਰਤੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਪੀਐਮ ਮੋਦੀ ਦੀ ਅਬਾਦੀ ਕਾਰਨ ਫੇਸਬੁੱਕ ਤੇ ਵੱਧ ਫਾਲੌਅਰਜ਼ ਹਨ।” ਹਾਲਾਂਕਿ, ਸਰਕਾਰੀ ਅੰਕੜਿਆਂ ਅਨੁਸਾਰ, ਭਾਰਤ ਦੀ ਆਬਾਦੀ 1.3 ਅਰਬ ਹੈ ਤੇ ਅਮਰੀਕਾ ਦੀ ਕੁੱਲ ਆਬਾਦੀ 32 ਕਰੋੜ 50 ਲੱਖ ਹੈ।
ਜ਼ੁਕਰਬਰਗ ਨੇ ਕਿਹਾ- ਮੈਂ ਪਹਿਲੇ ਨੰਬਰ ਤੇ ਹਾਂ-ਟਰੰਪ
ਟਰੰਪ ਨੇ ਦਾਅਵਾ ਕੀਤਾ ਕਿ ਫੇਸਬੁੱਕ ਦੇ ਮਾਲਕ ਮਾਰਕ ਜੁਕਰਬਰਗ ਨੇ ਆਪ ਉਨ੍ਹਾਂ ਨੂੰ ਦੱਸਿਆ ਹੈ, "ਫੇਸਬੁੱਕ 'ਤੇ ਫਾਲੋਅਰਜ਼ ਦੇ ਮਾਮਲੇ ਵਿੱਚ" ਮੋਦੀ ਦੂਜੇ ਨੰਬਰ' ਤੇ ਤੇ ਉਹ (ਟਰੰਪ) ਖ਼ੁਦ ਪਹਿਲੇ ਸਥਾਨ 'ਤੇ ਹਨ।