ਅਮਰੀਕਾ ਵਿੱਚ ਇਸ ਸਮਾਰਟਫੋਨ ਨੇ ਗੱਡੇ ਝੰਡੇ
ਏਬੀਪੀ ਸਾਂਝਾ | 27 Jul 2018 01:29 PM (IST)
ਚੰਡੀਗੜ੍ਹ: CIRP ਦੀ ਖੋਜ ਵਿੱਚ ਐਪਲ ਆਈਫੋਨ ਤੇ ਆਈਪੈਡ ਦੀ ਦੂਜੀ ਤਿਮਾਹੀ ਦੀ ਵਿਕਰੀ ਸਬੰਧੀ ਖ਼ੁਲਾਸਾ ਹੋਇਆ ਹੈ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ 500 ਅਮਰੀਕੀ ਗਾਹਕਾਂ ਵਿੱਚੋਂ ਇੱਕ ਜਾਂ ਦੋ ਨੇ ਆਈਫੋਨ ਖਰੀਦਿਆ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2017 ਵਾਲੇ ਆਈਫੋਨ ਮਾਡਲਾਂ ਦੀ ਵਿਕਰੀ ਸਭ ਤੋਂ ਜ਼ਿਆਦਾ ਹੋਈ ਹੈ। 2017 ਵਿੱਚ ਲਾਂਚ ਹੋਏ ਆਈਫੋਨ ਦੇ ਤਿੰਨਾਂ ਮਾਡਲਾਂ ਵਿੱਚੋਂ ਆਈਫੋਨ 8 ਪਲੱਸ ਦੀ ਸਭ ਤੋਂ ਜ਼ਿਆਦਾ, 24 ਫੀਸਦੀ ਤਕ ਵਿਕਰੀ ਹੋਈ ਹੈ। ਇਹ ਅੰਕੜਾ ਆਈਫੋਨ x ਲਈ 17 ਫੀਸਦੀ ਤੇ ਆਈਫੋਨ 8 ਲਈ 13 ਫੀਸਦੀ ਰਿਹਾ। ਪਿਛਲੇ ਸਾਲ ਇਹੀ ਆਈਫੋਨ 7 ਤੇ ਆਈਫੋਨ 7 ਪਲੱਸ ਨੇ 80 ਫੀਸਦੀ ਮਾਰਕਿਟ ਸ਼ੇਅਰ ’ਤੇ ਕਬਜ਼ਾ ਕੀਤਾ ਸੀ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਏ ਤਾਂ ਆਈਫੋਨ 6S ਤੇ ਆਈਫੋਨ 6S ਪਲੱਸ ਤੇ 6S ਦੋਵਾਂ ਨੇ ਕੁੱਲ ਮਿਲਾ ਕੇ 20 ਫੀਸਦੀ ਯੂਐਸ ਮਾਰਕਿਟ ਕਬਜ਼ਾ ਕੀਤਾ ਸੀ। ਐਪਲ ਆਈਪੈਡ ਤੇ ਆਈਪੈਡ ਪਰੋ ਦੀ ਗੱਲ ਕੀਤੀ ਜਾਏ ਤਾਂ ਅਮਰੀਕਾ ਵਿੱਚ ਇਨ੍ਹਾਂ 40 ਫੀਸਦੀ ਦੇ ਮਾਰਕਿਟ ਸ਼ੇਅਰ ’ਤੇ ਕਬਜ਼ਾ ਕੀਤਾ ਹੋਇਆ ਹੈ। ਇਨ੍ਹਾਂ ਵਿੱਚ 10.5 ਇੰਚ ਤੇ 12.9 ਇੰਚ ਵਾਲੇ ਮਾਡਲ ਸ਼ਾਮਲ ਹਨ। ਦੋਵਾਂ ਮਾਡਲਾਂ ਨੇ 20 ਫੀਸਦੀ ਮਾਰਕਿਟ ਸ਼ੇਅਰ ’ਤੇ ਕਬਜ਼ਾ ਕੀਤਾ ਹੈ। 9.7 ਇੰਚ ਵਾਲਾ ਆਈਪੈਡ ਇਸ ਸੈਗਮੈਂਟ ਵਿੱਚ ਟਾਪ ਸੈਲਰ ਰਿਹਾ ਹੈ।