ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਸਾਲ 2018-19 ਦੀ ਆਮਦਨ ਕਰ ਰਿਟਰਨ ਭਰਨ ਦੀ ਮਿਆਦ ਵਧਾ ਕੇ 31 ਅਗਸਤ ਕਰ ਦਿੱਤੀ ਹੈ। ਇਸ ਵਾਰ ਸਰਕਾਰ ਨੇ ਰਿਟਰਨ ਭਰਨ ਦੀ ਪ੍ਰਕਿਰਿਆ ਨੂੰ ਪੂਰਨ ਤੌਰ 'ਤੇ ਆਨਲਾਈਨ ਕਰ ਦਿੱਤਾ ਹੈ, ਇਸ ਲਈ ਲੋਕਾਂ ਨੂੰ ਨਵੀਂ ਪ੍ਰਣਾਲੀ ਸਮਝਣ ਵਿੱਚ ਆ ਰਹੀਆਂ ਮੁਸ਼ਕਲਾਂ ਕਾਰਨ ਮਿਆਦ ਵਧਾ ਹੋ ਸਕਦੀ ਹੈ।
ਨਵੇਂ ਆਮਦਨ ਕਰ ਰਿਟਰਨ ਫਾਰਮ ਅਪਰੈਲ ਮਹੀਨੇ ਦੌਰਾਨ ਜਾਰੀ ਕੀਤੇ ਸਨ। ਕਰਦਾਤੇ ਜਿਨ੍ਹਾਂ ਦੇ ਖਾਤਿਆਂ ਦੇ ਆਡਿਟ ਦੀ ਲੋੜ ਨਹੀਂ ਹੈ, ਨੂੰ 31 ਜੁਲਾਈ ਤਕ ਆਪਣੀਆਂ ਆਈਟੀਆਰਜ਼ ਈ-ਫਾਈਲ ਕਰਨ ਲਈ ਕਿਹਾ ਗਿਆ ਸੀ।
ਰਿਟਰਨ ਭਰਨ ਲਈ ਵੈੱਬਸਾਈਟ www.incometaxindiaefiling.gov.in 'ਤੇ ਜਾ ਕੇ ਖ਼ੁਦ ਨੂੰ ਰਜਿਸਟਰ ਕਰਨਾ ਹੋਵੇਗਾ ਤੇ ਆਪਣੇ ਕਾਰੋਬਾਰ ਜਾਂ ਨੌਕਰੀਪੇਸ਼ਾ ਆਮਦਨ ਮੁਤਾਬਕ ਸਹੀ ਆਈਟੀਆਰ ਫਾਰਮ ਨੂੰ ਭਰਨਾ ਹੋਵੇਗਾ। ਫਾਰਮ ਆਨਲਾਈਨ ਭਰਿਆ ਜਾਵੇਗਾ। ਰਿਟਰਨ ਭਰਨ ਤੋਂ ਬਾਅਦ ਆਈਟੀਆਰ ਨੂੰ ਵੈਰੀਫਾਈ ਕਰਨ ਲਈ ਆਧਾਰ ਓਟੀਪੀ ਭਰਿਆ ਜਾ ਸਕਦਾ ਜਾਂ ਪ੍ਰਿੰਟ ਕਰ ਕੇ ਬੈਂਗਲੁਰੂ ਦੇ ਪਤੇ 'ਤੇ ਭੇਜਣਾ ਹੋਵੇਗਾ।