ਆਮ ਆਦਮੀ ਦੇ ਮਨ ਵਿੱਚ ਆਉਣ ਵਾਲੇ ਕੁਝ ਸਵਾਲਾਂ ਦੇ ਜਵਾਬ
1. ਤੁਸੀਂ ਆਪਣੇ 500-1000 ਰੁਪਏ ਦੇ ਨੋਟ ਬੈਂਕ ਜਾਂ ਪੋਸਟ ਆਫਿਸ ਲੈ ਜਾਓ ਅਤੇ ਤੁਰੰਤ ਪੈਨ ਕਾਰਡ, ਅਧਾਰ ਕਾਰਡ, ਰਾਸ਼ਨ ਕਾਰਡ ਜਾਂ ਵੋਟਰ ਕਾਰਡ ਦਿਖਾ ਕੇ ਨਵੇਂ ਨੋਟ ਲੈ ਲਵੋ।
2. ਵੱਡੇ ਨੋਟ ਤੋਂ ਛੋਟੇ ਨੋਟ ਜਾਂ ਨਵੇਂ ਨੋਟ ਵਿੱਚ ਤਬਦੀਲੀ 10 ਨਵੰਬਰ ਤੋਂ 24 ਨਵੰਬਰ ਤੱਕ ਹੋ ਸਕੇਗੀ।
3. ਇੱਕ ਦਿਨ ਵਿੱਚ 4000 ਰੁਪਏ ਤੱਕ ਦੀ ਨਕਦੀ ਤੁਸੀਂ ਬਦਲਵਾ ਸਕਦੇ ਹੋ।
4. 500 ਅਤੇ 1000 ਰੁਪਏ ਦੇ ਨੋਟ ਬੈਂਕ ਵਿੱਚ ਜਮ੍ਹਾਂ 10 ਨਵੰਬਰ ਤੋਂ 30 ਦਸੰਬਰ ਤੱਕ ਕਰਵਾ ਸਕਦੇ ਹੋ।
5. 31 ਮਾਰਚ,2017 ਤੱਕ RBI ਦੇ ਵੱਖਰੇ ਸੈਂਟਰਾਂ ਵਿਚ ਪੈਸੇ ਲੇਟ ਜਮ੍ਹਾਂ ਕਰਵਾਉਣ ਦਾ ਕਾਰਨ ਦੱਸ ਕੇ ਤੇ ਪਛਾਣ ਪੱਤਰ ਦਿਖਾਕ ਕੇ ਜਮ੍ਹਾਂ ਕਰਵਾ ਸਕੋਗੇ।
6. 9 ਨਵੰਬਰ ਅਤੇ 10 ਨਵੰਬਰ ਨੂੰ ਸਾਰੇ ਏਟੀਐਮ ਬੰਦ ਰਹਿਣਗੇ।
7. 9 ਨਵੰਬਰ ਨੂੰ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ।
8. 10 ਨਵੰਬਰ ਤੋਂ ਬੈਂਕਾਂ ਵਿੱਚ 500 ਅਤੇ 2000 ਰੁਪਏ ਦੇ ਨਵੇਂ ਨੋਟ ਆ ਜਾਣਗੇ।
9. 11 ਨਵੰਬਰ ਅੱਧੀ ਰਾਤ ਤੋਂ 18 ਨਵੰਬਰ ਤੱਕ ਇੱਕ ਦਿਨ ਵਿੱਚ ਇੱਕ ਏਟੀਐਮ ਕਾਰਡ ਤੋਂ 2000 ਰੁਪਏ ਹੀ ਨਿਕਲ ਸਕਣਗੇ, ਬਾਅਦ ਵਿੱਚ ਲਿਮਿਟ ਵਧੇਗੀ।
10. ਰੇਲਵੇ ਸਟੇਸ਼ਨ, ਸਰਕਾਰੀ ਬੱਸ ਕਾਉਂਟਰ, ਏਅਰਲਾਈਨਜ਼, ਏਅਰਪੋਰਟ, ਹਸਪਤਾਲ, ਪੈਟਰੋਲ ਪੰਪ, ਅਧਿਕਾਰਤ ਦੁੱਧ ਦੇ ਬੂਥ, ਸ਼ਮਸ਼ਾਨ ਘਾਟ 'ਤੇ 11 ਨਵੰਬਰ ਅੱਧੀ ਰਾਤ ਤੱਕ 500/1000 ਰੁਪਏ ਦੇ ਨੋਟ ਚੱਲਣਗੇ।
11. ਆਨਲਾਈਨ ਟਰਾਂਜ਼ੈਕਸ਼ਨ, ਕਾਰਡ ਜ਼ਰੀਏ ਅਦਾਇਗੀ ਅਤੇ ਈ-ਮਨੀ 'ਤੇ ਕੋਈ ਰੋਕ ਨਹੀਂ।