ਨਵੀਂ ਦਿੱਲੀ: ਦਿੱਲੀ ਵਿੱਚ ਜ਼ਹਿਰੀਲੇ ਧੂੰਏਂ ਤੇ ਪ੍ਰਦੂਸ਼ਣ ਕਾਰਨ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕੇਜਰੀਵਾਲ ਸਰਕਾਰ ਨੂੰ ਜੰਮ ਕੇ ਫਟਕਾਰ ਲਾਈ ਹੈ। ਐਨ.ਜੀ.ਟੀ. ਨੇ ਦਿੱਲੀ ਦੇ ਨਾਲ-ਨਾਲ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਰਕਾਰ ਦੀ ਜਵਾਬੀ ਤਲਬੀ ਕੀਤੀ ਹੈ।

NGT ਨੇ ਦਿੱਲੀ ਸਰਕਾਰ ਤੋਂ ਪੁੱਛਿਆ ਹੈ ਕਿ ਪਾਣੀ ਛਿੜਕਣ ਲਈ ਹੈਲੀਕਾਪਟਰ ਦਾ ਇਸਤੇਮਾਲ ਕਿਉਂ ਨਹੀਂ ਕੀਤਾ। ਇਸ ਸੁਣਵਾਈ ਦੌਰਾਨ ਪੰਜ ਰਾਜਾਂ ਦੇ ਸਕੱਤਰਾਂ ਤੇ ਕੇਂਦਰ ਸਰਕਾਰ ਦੇ ਨੁਮਾਇੰਦਾ ਸ਼ਾਮਲ ਹਨ।

NGT ਨੇ ਦਿੱਲੀ, ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਸਕੱਤਰਾਂ ਤੋਂ ਇੱਕ ਤੋਂ ਬਾਅਦ ਇੱਕ ਸਵਾਲ ਕੀਤੇ। NGT ਦੇ ਸਵਾਲਾਂ ਅੱਗੇ ਸਾਰੇ ਰਾਜਾਂ ਦੇ ਸਕੱਤਰ ਬੇਵੱਸ ਨਜ਼ਰ ਆਏ। ਸਭ ਤੋਂ ਵੱਧ ਮਾੜੀ ਹਾਲਤ ਦਿੱਲੀ ਸਰਕਾਰ ਦੀ ਹੋਈ। NGT ਦੇ ਸਵਾਲਾਂ ਦਾ ਦਿੱਲੀ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ। ਦਿੱਲੀ ਸਰਕਾਰ ਨੇ NGT ਨੂੰ ਦਲੀਲ ਦਿੱਤੀ ਕਿ ਪਟਾਕੇ ਤੇ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਦੇ ਕਾਰਨ ਅਜਿਹੇ ਹਾਲਤ ਬਣੇ।

NGT ਨੇ ਦਿੱਲੀ ਸਰਕਾਰ ਦੀਆਂ ਦਲੀਲਾਂ ਨਾਲ ਅਸਹਿਮਤੀ ਪ੍ਰਗਟਾਉਂਦੇ ਹੋਏ ਆਖਿਆ ਕਿ ਤੁਸੀਂ ਹਰ ਚੀਜ਼ ਦਾ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ। NGT ਨੇ ਸਵਾਲ ਕੀਤਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਜੋ ਕਦਮ ਦਿੱਲੀ ਸਰਕਾਰ ਨੇ ਹੁਣ ਚੁੱਕੇ ਹਨ, ਪਹਿਲਾਂ ਅਜਿਹਾ ਕਿਉਂ ਨਹੀਂ ਕੀਤਾ ਗਿਆ।

ਇਸ ਦੇ ਨਾਲ ਹੀ NGT ਨੇ ਪੰਜਾਬ ਦੀ ਝਾੜ ਝੰਬ ਕਰਦਿਆਂ ਆਖਿਆ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਕਿੰਨੇ ਕਿਸਾਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਤੇ ਕਿੰਨਾ ਜੁਰਮਾਨਾ ਵਸੂਲ ਕੀਤਾ ਗਿਆ। NGT ਨੇ ਆਖਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੰਦੀ ਹੈ ਪਰ ਕਿ ਉਨ੍ਹਾਂ ਤੋਂ ਪੁੱਛਿਆ ਹੈ ਕਿ ਫ਼ਸਲ ਪਰਾਲੀ ਨੂੰ ਅੱਗ ਕਿਉਂ ਲੱਗਦੇ ਹਨ। NGT ਨੇ ਪੰਜਾਬ ਨੂੰ ਪੁੱਛਿਆ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਲਈ ਕਿੰਨੇ ਇਸ਼ਤਿਹਾਰ ਜਾਰੀ ਕੀਤੇ ਗਏ।