ਨਵੀਂ ਦਿੱਲੀ: ਖੇਤੀ ਕਾਨੂੰਨਾਂ (Farm Laws) ਦੇ ਵਿਰੋਧ ‘ਚ ਕਿਸਾਨਾਂ ਦੇ ਅੰਦੋਲਨ (Farmers Protest) ਦਾ ਮੁੱਦਾ ਹਰ ਪਾਸੇ ਗਰਮਾ ਰਿਹਾ ਹੈ। ਲੋਕਸਭਾ ‘ਚ ਵੀ ਇਸ ਮੁੱਦੇ ‘ਤੇ ਚਰਚਾ ਸ਼ੁਰੂ ਕੀਤੀ ਗਈ ਤਾਂ ਪੰਜਾਬ ਦੇ ਸੰਗਰਰੂ ਤੋਂ ਆਪ ਸਾਂਸਦ ਭਗਵੰਤ ਮਾਨ (Bhagwant Mann) ਨੇ ਲੋਕਸਭਾ (LokSabha) 'ਚ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਸਪੀਕਰ ਓਮ ਬਿਰਲਾ (Om Birla) ਨੇ ਮਾਨ ਨੂੰ ‘ਚੁੱਪ’ ਹੋਣ ਲਈ ਕਿਹਾ।
ਇਸ ਤੋਂ ਬਾਅਦ ਵੀ ਭਗਵੰਤ ਮਾਨ ਨਹੀਂ ਮੰਨੇ ‘ਤੇ ਉਹ ਵੇਲ ਵੱਲ ਭੱਜੇ। ਅਤੇ ਸਪੀਕਰ ਨੇ ਭਗਵੰਤ ਮਾਨ ਨੂੰ ਕਿਹਾ ਕਿ ਤੁਸੀਂ ਆਪਣੀ ਸੀਟ ‘ਤੇ ਬੈਠ ਜਾਓ। ਪਰ ਇਸ ਤੋਂ ਬਾਅਦ ਵੀ ਭਗਵੰਤ ਮਾਨ ਨਹੀਂ ਮੰਨੇ ਤਾਂ ਸਪੀਕਰ ਨੂੰ ਹੋਰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਮਾਨ ਨੂੰ ਖੂਬ ਝਾੜਿਆ। ਇਹ ਸਭ ਵੇਖ ਭਾਜਪਾ ਸਾਂਸਦਾਂ ਨੇ ਟੇਬਲ ਥੱਪਥਪਾਇਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਜਸਭਾ ‘ਚ ਇਸੇ ਮੁੱਦੇ ਨੂੰ ਲੈ ਕੇ ਆਪ ਸਾਂਸਦਾਂ ਨੇ ਨਾਰੇਬਾਜ਼ੀ ਕੀਤੀ ਸੀ। ਜਿਸ ਤੋਂ ਬਾਅਦ ਸਦਨ ਨੂੰ ਮਾਰਸ਼ਲ ਆਉਟ ਕਰ ਦਿੱਤਾ ਗਿਆ। ਜਦੋਂ ਸੰਜੇ ਸਿੰਘ ਨੇ ਰਾਜ ਸਭਾ ਵਿਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਸਪੀਕਰ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਵਾਰ-ਵਾਰ ਸੀਟ ‘ਤੇ ਬੈਠਣ ਲਈ ਕਿਹਾ। ਜਦੋਂ ਉਹ ਸਹਿਮਤ ਨਹੀਂ ਹੋਏ ਤਾਂ ਮਾਰਸ਼ਨ ਨੇ ਉਨ੍ਹਾਂ ਨੂੰ ਚੁੱਕ ਕੇ ਬਾਹਰ ਕਰ ਦਿੱਤਾ ਹੈ। ਉਹ ‘ਕਾਲਾ ਕਾਨੂੰਨ ਵਾਪਸ ਲੈ ਜਾਓ’ ਦੇ ਨਾਅਰੇ ਲਾ ਰਹੇ ਸੀ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਨਹੀਂ ਮਿਲ ਸਕਿਆ ਵਿਰੋਧੀ ਧਿਰ ਦਾ ਵਫ਼ਦ ਤਾਂ ਕਿਹਾ- ਗਾਜ਼ੀਪੁਰ ਸਰਹੱਦ ਦੇ ਹਾਲਾਤ ਭਾਰਤ-ਪਾਕਿ ਸਰਹੱਦ ਵਰਗੇ ਤੇ ਕਿਸਾਨ,,,
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਗਵੰਤ ਮਾਨ ਨੇ ਲੋਕਸਭਾ ‘ਚ ਖੇਤੀ ਕਾਨੂੰਨਾਂ ਖਿਲਾਫ ਕੀਤੀ ਨਾਅਰੇਬਾਜ਼ੀ, ਸਪੀਕਰ ਓਮ ਬਿਰਲਾ ਨੇ ਗੁੱਸੇ ‘ਚ ਕਿਹਾ...
ਏਬੀਪੀ ਸਾਂਝਾ
Updated at:
05 Feb 2021 07:46 AM (IST)
ਦੇਸ਼ ‘ਚ ਹਰ ਪਾਸੇ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅਜਿਹੇ ‘ਚ ਲੋਕਸਭਾ ‘ਚ ਵੀ ਕਿਸਾਨ ਅੰਦੋਲਨ ‘ਤੇ ਚਰਚਾ ਦੌਰਾਨ ਆਪ ਸਾਂਸਦ ਭਗਵੰਤ ਮਾਨ ਨੇ ਖੇਤੀ ਕਾਨੂੰਨਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਭਗਵੰਤ ਮਾਨ (ਪੁਰਾਣੀ ਤਸਵੀਰ)
- - - - - - - - - Advertisement - - - - - - - - -