ਸ੍ਰੀਨਗਰ: ਪੁਲਿਸ ਨੇ ਟੈਲੀਕਾਮ ਕੰਪਨੀ ਏਅਰਟੈਲ ’ਤੇ ਬੀਐਸਐਨਐਲ ਦੇ ਟਾਵਰ ਤੋਂ ਬਿਜਲੀ ਚੋਰੀ ਕਰਨ ਦਾ ਇਲਜ਼ਾਮ ਲਾਇਆ ਹੈ। ਮਾਮਲਾ ਜੰਮੂ-ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਦਾ ਹੈ। ਪਬਲਿਕ ਸੈਕਟਰ ਕੰਪਨੀ ਬੀਐਸਐਨਐਲ ਨੇ 3 ਅਗਸਤ, 2018 ਨੂੰ ਲਿਖਤੀ ਸ਼ਿਕਾਇਤ ਦਰਜ ਕੀਤੀ, ਜਿਸ ਵਿੱਚ BSNL ਅਧਿਕਾਰੀ ਵੱਲੋਂ ਕਿਹਾ ਗਿਆ ਕਿ ਏਅਰਟੈਲ ਨੇ ਬੀਐਸਐਨਐਲ ਦੇ ਟਾਵਰ ਤੋਂ ਬਿਜਲੀ ਚੋਰੀ ਕੀਤੀ ਹੈ।

ਸ਼ਿਕਾਇਤ ਪਿੱਛੋਂ ਪੁਲਿਸ ਨੇ ਟੀਮ ਗਠਿਤ ਕੀਤੀ ਤੇ ਤੁਰੰਤ ਬਿਜਲੀ ਵਾਲੇ ਟਾਵਰ ਦਾ ਮੁਆਇਨਾ ਕੀਤਾ। ਮੌਕੇ ’ਤੇ ਪਤਾ ਲੱਗਾ ਕਿ ਏਅਰਟੈਲ ਦੇ ਟਾਵਰ ਦੀ ਤਾਰ ਗਲਤ ਤਰੀਕੇ ਨਾਲ BSNL ਦੇ ਟਰਾਂਸਫਰਮਰ ਨਾਲ ਜੁੜੀ ਹੋਈ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸੈਕਸ਼ਨ 95 ਦੇ ਬਿਜਲੀ ਐਕਟ ਤਹਿਤ ਕਾਰਗਿਲ ਪੁਲਿਸ ਨੇ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰ ਲਈ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਉੱਧਰ ਏਅਰਟੈਲ ਦੇ ਅਧਿਕਾਰੀ ਨੇ ਕਿਹਾ ਕਿ ਟਾਵਰ ਉਨ੍ਹਾਂ ਦਾ ਨਹੀਂ ਬਲਕਿ ਇਸ ਦੀ ਦੇਖਰੇਖ ਇਨਫ੍ਰਾਟੈੱਲ ਜ਼ਰੀਏ ਕੀਤੀ ਜਾਂਦੀ ਹੈ ਜੋ ਭਾਰਤੀ ਏਅਰਟੈਲ ਦਾ ਹੀ ਇੱਕ ਗਰੁੱਪ ਹੈ। ਉਨ੍ਹਾਂ ਕਿਹਾ ਕਿ ਬਿਨ੍ਹਂ ਕਿਸੇ ਜਾਂਚ ਤੇ ਸਬੂਤ ਦੇ ਉਨ੍ਹਾਂ ਦਾ ਨਾਂ ਮਾਮਲੇ ਵਿੱਚ ਘਸੀਟਿਆ ਜਾ ਰਿਹਾ ਹੈ।