ਭਿਵਾਨੀ: ਹਰਿਆਣਾ ਦੇ ਭਿਵਾਨੀ ਵਿੱਚ ਪਿਉ ਨੇ ਆਪਣੇ ਪੁੱਤ ਨੂੰ ਹੀ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ 27 ਸਾਲਾਂ ਦੇ ਧਰਮਿੰਦਰ ਨੇ ਆਪਣੇ ਘਰ ਧਾਰਮਕ ਪ੍ਰੋਗਰਾਮ ਕਰਵਾਇਆ ਸੀ ਅਤੇ ਉਹ ਆਪਣੇ ਨਾਰਾਜ਼ ਮਾਤਾ-ਪਿਤਾ ਨੂੰ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਬੁਲਾਉਣ ਗਿਆ ਸੀ। ਇਸੇ ਦੌਰਾਨ ਪਿਉ-ਪੁੱਤ ਵਿੱਚ ਝਗੜਾ ਹੋ ਗਿਆ ਜਿਸ ਦੇ ਬਾਅਦ ਪਿਉ ਨੇ ਆਪਣੇ ਹੀ ਪੁੱਤ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ।
ਫਿਲਹਾਲ ਪੁਲਿਸ ਨੇ ਮ੍ਰਿਤਕ ਧਰਮਿੰਦਰ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ’ਤੇ 13 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਮ੍ਰਿਤਕ ਦੀ ਪਤਨੀ ਦੇ ਭਰਾ ਰਾਮ ਸਿੰਘ ਨੇ ਦੱਸਿਆ ਕਿ ਧਰਮਿੰਦਰ ਦੇ ਮਾਤਾ-ਪਿਤਾ ਸ਼ੁਰੂ ਤੋਂ ਹੀ ਉਨ੍ਹਾਂ ਕੋਲੋਂ ਦਾਜ ਦੀ ਮੰਗ ਕਰਦੇ ਸੀ। ਇਸ ਸਬੰਧੀ ਉਨ੍ਹਾਂ ਪਹਿਲਾਂ ਉਨ੍ਹਾਂ ਖਿਲਾਫ ਪੁਲਿਸ ਕੇਸ ਵੀ ਦਰਜ ਕਰਵਾਇਆ ਸੀ ਪਰ ਬਾਅਦ ਵਿੱਚ ਪੰਚਾਇਤ ਨੇ ਸਮਝੌਤਾ ਕਰਵਾ ਦਿੱਤਾ ਸੀ।
ਰਾਮ ਸਿੰਘ ਨੇ ਦੱਸਿਆ ਕਿ ਇਸੇ ਝਗੜੇ ਕਰਕੇ ਧਰਮਿੰਦਰ ਦੇ ਮਾਤਾ-ਪਿਤਾ ਉਸ ਕੋਲੋਂ ਵੱਖਰੇ ਰਹਿਣ ਲੱਗੇ। ਹੁਣ ਜਦੋਂ ਧਰਮਿੰਦਰ ਨੇ ਘਰ ਧਾਰਮਕ ਸਮਾਗਮ ਕਰਵਾਇਆ ਸੀ ਤਾਂ ਉਹ ਮਾਤਾ-ਪਿਤਾ ਨੂੰ ਬੁਲਾਉਣ ਲਈ ਗਿਆ ਸੀ ਪਰ ਉਸ ਦੇ ਪਿਤਾ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।