ਨਵੀਂ ਦਿੱਲੀ: ਭਾਰਤੀ ਸੈਲਾਨੀਆਂ ਲਈ ਭੂਟਾਨ ਹਮੇਸ਼ਾਂ ਤੋਂ ਖਿੱਚ ਦਾ ਕੇਂਦਰ ਰਿਹਾ ਹੈ। ਭੂਟਾਨ ਦੀ ਖੂਬਸੁਰਤੀ ਦੇ ਲੋਕ ਕਾਯਲ ਹਨ। ਤੁਹਾਨੂੰ ਦੱਸ ਦਇਏ ਕਿ ਹੁਣ ਭੂਟਾਨ ਸਰਕਾਰ ਨੇ ਨਿਯਮਾਂ 'ਚ ਬਦਲਾਵ ਕੀਤੇ ਹਨ। ਇਹਨਾਂ ਨਵੇਂ ਨਿਯਮਾਂ ਮੁਤਾਬਿਕ ਭਾਰਤੀ ਸੈਲਾਨੀਆਂ ਦਾ ਭੁਟਾਨ 'ਚ ਮੁਫਤ ਦਾਖਲਾ ਬੰਦ ਹੋ ਜਾਵੇਗਾ।


ਭੂਟਾਨ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਿਕ ਹਰ ਭਾਰਤੀ ਨਾਗਰਿਕ ਨੂੰ ਭੂਟਾਨ ਆਉਣ ਲਈ ਹੁਣ ਪੈਸੇ ਦੇਣੇ ਪੈਣਗੇ।ਪ੍ਰਤੇਕ ਭਾਰਤੀ ਨੂੰ ਹਰ ਦਿਨ ਦੇ ਹਿਸਾਬ ਨਾਲ 1200 ਰੁਪਏ ਦੇਣੇ ਪੈਣਗੇ। ਇਸ ਦੀ ਸ਼ੁਰੂਆਤ ਜੁਲਾਈ ਮਹੀਨੇ ਤੋਂ ਹੋਵੇਗੀ। ਨਵੇਂ ਨਿਯਮਾਂ ਮੁਤਾਬਿਕ ਇਸ ਸਕੀਮ 'ਚ ਭਾਰਤ ਸਮੇਤ ਬੰਗਲਾਦੇਸ਼ ਅਤੇ ਮਾਲਦੀਵ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਹਾਲਾਂਕਿ, ਛੇ ਤੋਂ 12 ਸਾਲ ਦੇ ਬੱਚਿਆਂ ਲਈ, ਇਹ ਫੀਸ ਅੱਧੀ ਹੋਵੇਗੀ। ਇਸ ਫੀਸ ਨੂੰ 'ਸਸਟੇਨੇਬਲ ਡਿਵੈਲਪਮੈਂਟ ਫੀਸ' ਦਾ ਨਾਮ ਦਿੱਤਾ ਗਿਆ ਹੈ। ਸੈਲਾਨੀਆਂ ਤੋਂ ਪੈਸੇ ਕੱਢਾਉਣ ਦੀ ਨੀਤੀ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭੂਟਾਨ ਸਰਕਾਰ ਦੇਸ਼ ਵਿੱਚ ਸੈਲਾਨੀਆਂ ਦੀ ਭੀੜ ਨੂੰ ਕਾਬੂ ਕਰਨ ਲਈ ਇਹ ਕਦਮ ਚੁੱਕ ਰਹੀ ਹੈ।

ਜ਼ਿਕਰਯੋਗ ਹੈ ਕਿ ਭੂਟਾਨ ਨੂੰ ਜਾਣ ਲਈ ਭਾਰਤੀ ਸੈਲਾਨੀ ਜਿੰਨੀ ਰਕਮ ਅਦਾ ਕਰ ਰਹੇ ਹਨ ਉਹ ਬਾਕੀ ਦੇਸ਼ਾਂ ਦੇ ਸੈਲਾਨੀਆਂ ਨਾਲੋਂ ਬਹੁਤ ਘੱਟ ਹੈ। ਦੂਜੇ ਦੇਸ਼ਾਂ ਦੇ ਸੈਲਾਨੀਆਂ ਨੂੰ ਭੂਟਾਨ ਵਿੱਚ ਇੱਕ ਦਿਨ ਠਹਿਰਨ ਲਈ 21 ਹਜ਼ਾਰ ਰੁਪਏ ਤੋਂ ਜ਼ਿਆਦਾ ਖਰਚ ਕਰਨੇ ਪੈਂਦੇ ਹਨ।