ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ ਨੇ 22 ਫਰਵਰੀ ਨੂੰ ਪੰਜਾਬ ਨੈਸ਼ਨਲ ਬੈਂਕ ਦੇ 14,000 ਕਰੋੜ ਰੁਪਏ ਦੇ ਘਪਲੇ ਦੇ ਮੁਲਜ਼ਮ ਨੀਰਵ ਮੋਦੀ ‘ਤੇ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਈਡੀ ਨੇ ਨੀਰਵ ਦੀ 100 ਕਰੋੜ ਰੁਪਏ ਤੋਂ ਜ਼ਿਆਦਾ ਦੇ ਸ਼ੇਅਰ, ਜਮ੍ਹਾਂ ਪੂੰਜੀ ਅਤੇ ਲਗਜ਼ਰੀ ਕਾਰਾਂ ਨੂੰ ਜ਼ਬਤ ਕਰ ਦਿੱਤਾ ਸੀ। ਹੁਣ ਮੋਦੀ ਦੀ ਕਾਰਾਂ ਦੀ ਨਿਲਾਮੀ ਲਈ ਈਡੀ ਨੂੰ ਹਰੀ ਝੰਡੀ ਮਿਲ ਗਈ ਹੈ।
ਨੀਰਵ ਮੋਦੀ ਦੀ ਕਾਰਾਂ ਦੀ ਲਿਸਟ ‘ਚ 1.38 ਕਰੋੜ ਰੁਪਏ ਦੀ ਰੋਲਸ ਰੌਇਸ ਗੋਸ਼ਟ ਤੋਂ ਲੈ ਕੇ 2.38 ਲੱਖ ਰੁਪਏ ਤਕ ਦੀ ਹੌਂਡਾ ਕਾਰ ਸ਼ਾਮਲ ਹੈ। ਉਸ ਦੀ ਕੁੱਲ 13 ਕਾਰਾਂ ਦੀ ਨੀਲਾਮੀ ਜਨਤਕ ਪਲੇਟਫਾਰਮ ਰਾਹੀਂ ਕੀਤੀ ਜਾਵੇਗੀ। ਤੁਸੀਂ ਇਨ੍ਹਾਂ ਨੂੰ ਆਨਲਾਈਨ ਬੋਲੀ ਲਗਾ ਕੇ ਖਰੀਦ ਸਕਦੇ ਹੋ।
ਈਡੀ ਨੀਰਵ ਮੋਦੀ ਤੋਂ ਕਰੀਬ 12,500 ਕਰੋੜ ਰੁਪਏ ਦੀ ਵਸੂਲੀ ਕਰਨਾ ਚਾਹੁੰਦਾ ਹੈ। ਨਿਲਾਮੀ 25 ਅਪਰੈਲ ਨੂੰ ਹੋਣੀ ਹੈ ਜਿਸ ਦੀ ਜ਼ਿੰਮੇਦਾਰੀ ਇੱਕ ਈ-ਕਾਮਰਸ ਕੰਪਨੀ ਨੂੰ ਦਿੱਤੀ ਗਈ ਹੈ। ਇਨ੍ਹਾਂ ਗੱਡੀਆਂ ਦੇ ਲਈ ਇੱਕ ਬੇਸ ਪ੍ਰਾਈਸ ਰੱਖਿਆ ਗਿਆ ਹੈ ਅਤੇ ਨਿਲਾਮੀ ਇਸੇ ਕੀਮਤ ਤੋਂ ਸ਼ੁਰੂ ਹੋਵੇਗੀ।
ਕਾਰ ਦਾ ਨਾਮ ਕੀਮਤਾਂ
Rolls Royce Ghost 1.38 ਕਰੋੜ ਰੁਪਏ
Porsche Panamera ਜਾਣਕਾਰੀ ਉਪਲਬਧ ਨਹੀਂ ਹੈ
Mercedes-Benz GL350 37.8 ਲੱਖ ਰੁਪਏ
Mercedes-Benz CLS350 14 ਲੱਖ ਰੁਪਏ
Honda CR-V 10.15 ਲੱਖ ਰੁਪਏ
BMW X1 9.80 ਲੱਖ ਰੁਪਏ
Election Results 2024
(Source: ECI/ABP News/ABP Majha)
ਨੀਲਾਮ ਹੋਣਗੀਆਂ ਨੀਰਵ ਮੋਦੀ ਦੀ ਕਾਰਾਂ, ਸਵਾ ਦੋ ਲੱਖ ਤੋਂ ਲੈਕੇ ਸਵਾ ਕਰੋੜ ਹੈ ਕੀਮਤ
ਏਬੀਪੀ ਸਾਂਝਾ
Updated at:
13 Apr 2019 04:48 PM (IST)
ਈਡੀ ਨੇ ਨੀਰਵ ਦੀ 100 ਕਰੋੜ ਰੁਪਏ ਤੋਂ ਜ਼ਿਆਦਾ ਦੇ ਸ਼ੇਅਰ, ਜਮ੍ਹਾਂ ਪੂੰਜੀ ਅਤੇ ਲਗਜ਼ਰੀ ਕਾਰਾਂ ਨੂੰ ਜ਼ਬਤ ਕਰ ਦਿੱਤਾ ਸੀ। ਹੁਣ ਮੋਦੀ ਦੀ ਕਾਰਾਂ ਦੀ ਨਿਲਾਮੀ ਲਈ ਈਡੀ ਨੂੰ ਹਰੀ ਝੰਡੀ ਮਿਲ ਗਈ ਹੈ।
- - - - - - - - - Advertisement - - - - - - - - -