ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚੱਲਦਿਆਂ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਲੀਡਰ ਰਾਬੜੀ ਦੇਵੀ ਨੇ ਜਨਤਾ ਦਲ ਯੂਨਾਈਟਿਡ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਂਤ ਕਿਸ਼ੋਰ ਚਾਹੁੰਦੇ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਆਰਜੇਡੀ ਤੇ ਜੇਡੀਯੂ ਇੱਕ ਹੋ ਜਾਣ ਤੇ ਇਸ ਪਿੱਛੋਂ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਿਆ ਜਾਵੇ।
ਰਾਬੜੀ ਦੇਵੀ ਨੇ ਦੱਸਿਆ ਕਿ ਪ੍ਰਸ਼ਾਂਤ ਕੁਮਾਰ ਇੱਕ ਵਾਰ ਨਹੀਂ, ਬਲਕਿ ਪੰਜ ਵਾਰ ਉਨ੍ਹਾਂ ਦੇ ਘਰ ਇੱਕ ਦੋਵੇਂ ਪਾਰਟੀਆਂ ਨੂੰ ਕਰਨ ਦਾ ਪ੍ਰਸਤਾਵ ਲੈ ਕੇ ਆਏ ਸੀ। ਉਨ੍ਹਾਂ ਲਾਲੂ ਪ੍ਰਸਾਦ ਯਾਦਵ ਨਾਲ ਵੀ ਮੁਲਾਕਾਤ ਕੀਤੀ ਸੀ। ਉਹ ਨਿਤੀਸ਼ ਕੁਮਾਰ ਨਾਲ ਦੁਬਾਰਾ ਗਠਜੋੜ ਕਰਨਾ ਚਾਹੁੰਦੇ ਸੀ ਪਰ ਰਾਬੜੀ ਦੇਵੀ ਨੇ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਨਿਤੀਸ਼ ਕੁਮਾਰ ਤੇ ਪ੍ਰਸ਼ਾਂਤ ਕਿਸ਼ੋਰ ਦਾ ਨਾਂ ਲਏ ਬਗੈਰ ਉਨ੍ਹਾਂ ਨੂੰ 'ਨਾਲ਼ੀ ਦਾ ਕੀੜਾ' ਦੱਸਿਆ।
ਰਾਬੜੀ ਨੇ ਸਵਾਲ ਚੁੱਕਿਆ ਕਿ ਜਦ ਪ੍ਰਸ਼ਾਂਤ ਕਿਸ਼ੋਰ ਵਿਧਾਇਕ ਵੀ ਨਹੀਂ ਹਨ ਤਾਂ ਉਨ੍ਹਾਂ ਨੂੰ ਬੰਗਲਾ ਕਿਵੇਂ ਮਿਲਿਆ ਹੋਇਆ ਹੈ। ਉਨ੍ਹਾਂ ਨਿਤੀਸ਼ ਸਰਕਾਰ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਪ੍ਰਸ਼ਾਂਤ ਕਿਸ਼ੋਰ ਨੂੰ ਵੰਗਾਰ ਪਾਈ ਕਿ ਉਹ ਮੀਡੀਆ ਸਾਹਮਣੇ ਆ ਕੇ ਗੱਲ ਕਬੂਲਣ ਕਿ ਉਨ੍ਹਾਂ ਤੇ ਲਾਲੂ ਵਿਚਾਲੇ ਇਹ ਗੱਲ ਹੋਈ ਸੀ।
ਰਾਬੜੀ ਦੇਵੀ ਦੀ ਵੰਗਾਰ 'ਤੇ ਪ੍ਰਸ਼ਾਂਤ ਕਿਸ਼ੋਰ ਦਾ ਪਲਟਵਾਰ
ਰਾਬੜੀ ਦੇਵੀ ਦੀਆਂ ਗੱਲਾਂ 'ਤੇ ਪ੍ਰਸ਼ਾਂਤ ਕਿਸ਼ੋਰ ਨੇ ਪਲਟਵਾਰ ਕਰਦਿਆਂ ਕਿਹਾ ਕਿ ਲਾਲੂ ਜਦ ਚਾਹੁਣ, ਉਨ੍ਹਾਂ ਸਾਹਮਣੇ ਮੀਡੀਆ ਸਾਹਮਣੇ ਬੈਠ ਸਕਦੇ ਹਨ। ਸਭ ਨੂੰ ਪਤਾ ਚੱਲ ਜਾਏਗਾ ਕਿ ਉਨ੍ਹਾਂ ਤੇ ਲਾਲੂ ਪ੍ਰਸਾਦ ਵਿਚਾਲੇ ਕੀ ਗੱਲਾਂ ਹੋਈਆਂ ਸੀ ਤੇ ਕਿਸਨੇ ਕਿਸ ਨੂੰ ਕਿਹਰਾ ਆਫਰ ਦਿੱਤਾ ਸੀ। ਇਸ ਸਬੰਧੀ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਟਵੀਟ ਵੀ ਕੀਤਾ ਹੈ।
ਰਾਬੜੀ ਦੇਵੀ ਦਾ ਪ੍ਰਸ਼ਾਂਤ ਕਿਸ਼ੋਰ ਤੇ ਨਿਤੀਸ਼ ਕੁਮਾਰ ਬਾਰੇ ਵੱਡਾ ਖੁਲਾਸਾ
ਏਬੀਪੀ ਸਾਂਝਾ
Updated at:
13 Apr 2019 02:59 PM (IST)
ਰਾਬੜੀ ਦੇਵੀ ਨੇ ਜਨਤਾ ਦਲ ਯੂਨਾਈਟਿਡ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਂਤ ਕਿਸ਼ੋਰ ਚਾਹੁੰਦੇ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਆਰਜੇਡੀ ਤੇ ਜੇਡੀਯੂ ਇੱਕ ਹੋ ਜਾਣ ਤੇ ਇਸ ਪਿੱਛੋਂ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਿਆ ਜਾਵੇ।
- - - - - - - - - Advertisement - - - - - - - - -