ਚੰਡੀਗੜ੍ਹ: ਹਰਿਆਣਾ ਦਾ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਜਨਤਾ ਅੱਜ ਆਪਣਾ ਫਤਵਾ ਦੇ ਦੇਵੇਗੀ। ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ ਲਈ ਸੱਤਾਧਾਰੀ ਭਾਜਪਾ ਦਾ ਕਾਂਗਰਸ ਤੇ ਜੇਜੇਪੀ ਨਾਲ ਮੁਕਾਬਲਾ ਹੈ। ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ।


ਹਰਿਆਣਾ ਦੇ ਕੁੱਲ 1.83 ਕਰੋੜ ਵੋਟਰ, ਜਿਨ੍ਹਾਂ ਵਿੱਚ 85 ਲੱਖ ਮਹਿਲਾਵਾਂ ਤੇ 252 ਸਮਲਿੰਗੀ ਸ਼ਾਮਲ ਹਨ, ਲਈ 19,578 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਸੂਬਿਆਂ ਵਿੱਚ ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਹਰਿਆਣਾ ਵਿੱਚ 75,000 ਸੁਰੱਖਿਆ ਕਰਮੀ ਲਾਏ ਗਏ ਹਨ।

ਹਰਿਆਣਾ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਵੀ ਵੋਟਿੰਗ ਹੋ ਰਹੀ ਹੈ। ਇੱਥੇ ਬੀਜੇਪੀ, ਸ਼ਿਵ ਸੈਨਾ ਤੇ ਛੋਟੀਆਂ ਪਾਰਟੀਆਂ ਦੇ ‘ਮਹਾਯੁਤੀ’ ਗਠਜੋੜ ਖ਼ਿਲਾਫ਼ ਕਾਂਗਰਸ ਤੇ ਐਨਸੀਪੀ ਦੀ ਅਗਵਾਈ ਵਾਲਾ ‘ਮਹਾਅਗਾਡੀ’ ਗਠਜੋੜ ਚੋਣ ਮੈਦਾਨ ਵਿੱਚ ਹੈ।