ਨਵੀਂ ਦਿੱਲੀ: ਹੈਦਰਾਬਾਦ ਤੇ ਮੱਧ ਮ੍ਰਦੇਸ਼ ਦੇ ਇੰਦੌਰ ‘ਚ ਅੱਜ ਭਿਆਨਕ ਅੱਗ ਲੱਗਣ ਨਾਲ ਜਾਨ ਤੇ ਮਾਲ ਦਾ ਕਾਫੀ ਨੁਕਸਾਨ ਹੋਇਆ। ਹੈਦਰਾਬਾਦ ਦੇ ਐਲਬੀਨਗਰ ‘ਚ ਇੱਲ ਨਿੱਜੀ ਬਾਲ ਹਸਪਤਾਲ ‘ਚ ਤੜਕੇ ਅੱਗ ਲੱਗ ਜਾਣ ਨਾਲ ਇੱਕ ਤਿੰਨ ਮਹੀਨੇ ਦੇ ਬੱਚੇ ਦੀ ਮੌਤ ਹੋ ਗਈਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਉਧਰ ਇੰਦੌਰ ‘ਚ ਭਿਆਨਕ ਅੱਗ ਲੱਗਣ ਦੇ ਨਾਲ ਚਾਰ ਮੰਜ਼ਲਾ ਹੋਟਲ ਪੂਰੀ ਤਰ੍ਹਾਂ ਤਬਾਹ ਹੋ ਗਿਆ।


ਹਸਪਤਾਲ ‘ਚ ਅੱਗ ਰਾਤ ਕਰੀਬ ਦੋ ਵੱਜ ਕੇ 55 ਮਿੰਟ ‘ਤੇ ਐਨਆਈਸੀਯੂ ‘ਚ ਲੱਗੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ‘ਚ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਅੱਗ ਬੁਝਾਊ ਵਿਭਾਗ ਨੇ ਸਮੇਂ ‘ਤੇ ਪਹੁੰਚ ਅੱਗ ‘ਤੇ ਕਾਬੂ ਪਾ ਲਿਆ। ਇਸ ਅੱਗ ਦਾ ਕਾਰਨ ਸ਼ੌਰਟ ਸਰਕਿਟ ਦੱਸਿਆ ਜਾ ਰਿਹਾ ਹੈ।

ਉਧਰ, ਇੰਦੌਰ ‘ਚ ਚਾਰ ਮੰਜ਼ਲਾ ਹੋਟਲ ਅੱਗ ਨਾਲ ਬੁਰੀ ਤਰ੍ਹਾਂ ਖ਼ਤਮ ਹੋ ਗਿਆ। ਹਾਦਸੇ ‘ਚ ਅਜੇ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਨੇ ਦੋ ਘੰਟੇ ‘ਚ ਚਾਰ ਮੰਜ਼ਲਾ ਹੋਟਲ ਨੂੰ ਆਪਣੀ ਚਪੇਟ ‘ਚ ਲੈ ਲਿਆ। ਅੱਗ ਦੀ ਲਪਟਾਂ ਨਾਲ ਉੱਠਿਆ ਧੂੰਆਂ ਦੂਰ ਤਕ ਵੇਖਿਆ ਜਾ ਸਕਦਾ ਸੀ।

ਹੋਟਲ ‘ਚ 25 ਕਮਰੇ ਸੀ ਤੇ ਕਰਮੀਆਂ ਨੇ ਅੱਗ ‘ਤੇ ਕਾਬੂ ਪਾਉਣ ਲਈ ਕਾਫੀ ਮੁਸ਼ਕਤ ਕੀਤੀ। ਅੱਗ ਹੋਟਲ ਦੇ ਅਮਦਰਲੇ ਹਿੱਸੇ ‘ਚ ਫੈਲ ਰਹੀ ਸੀ ਜਦਕਿ ਕਰਮੀਆਂ ਨੇ ਬਾਹਰ ਤੋਂ ਪਾਣੀ ਦਾ ਛਿੜਕਾਅ ਕੀਤਾ। ਹੋਟਲ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।