Haryana ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਡਿਪੂ ਧਾਰਕਾਂ ਦੇ ਲਈ ਵੱਡਾ ਐਲਾਨ ਕਰਦੇ ਹੋਏ ਉਨ੍ਹਾਂ ਦਾ ਕਮੀਸ਼ਨ 1.50 ਰੁਪਏ ਤੋਂ ਵਧਾ ਕੇ 2 ਰੁਪਏ ਕੀਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਡਿਪੋ ਧਾਰਕਾਂ ਨੂੰ ਕੇਂਦਰ ਸਰਕਾਰ ਤੋਂ ਮਿਲਣ ਵਾਲੇ ਕਮੀਸ਼ਨ ਦੀ ਜੇਕਰ ਦੇਰੀ ਹੁੰਦੀ ਹੈ ਤਾਂ ਹਰਿਆਣਾ ਸਰਕਾਰ ਆਪਣੇ ਵੱਲੋਂ ਉਨ੍ਹਾਂ ਨੂੰ ਕਮੀਸ਼ਨ ਦਵੇਗੀ। ਕਮੀਸ਼ਨ ਦਾ ਜੋ ਹਿੱਸਾ ਕੇਂਦਰ ਸਰਕਾਰ ਤੋਂ ਮਿਲਦਾ ਹੈ, ਉਹ ਕਦੀ ਵੀ ਆਉਣ, ਉਦੋਂ ਤਕ ਹਰਿਆਣਾ ਸਰਕਾਰ ਖੁਦ ਧਾਰਕਾਂ ਦਾ ਪੂਰਾ ਕਮੀਸ਼ਨ ਭੁਗਤਾਨ ਕਰੇਗੀ।


ਮੁੱਖ ਮੰਤਰੀ ਨੇ ਇਹ ਐਲਾਨ ਅੱਜ ਸੀੲਮੇ ਦੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਤਹਿਤ ਆਡਿਓ ਕਾਨਫ੍ਰੈਂਸਿੰਗ ਰਾਹੀਂ ਰਾਸ਼ਨ ਡਿਪੋ ਧਾਰਕਾਂ ਨਾਲ ਸਿੱਧਾ ਸੰਵਾਦ ਕਰਨ ਦੌਰਾਨ ਕੀਤਾ।


ਸੰਵਾਦ ਦੌਰਾਨ ਡਿਪੋ ਧਾਰਕਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਕਮੀਸ਼ਨ ਦੀ ਦਰ ਵਧਾਉਣ ਦੀ ਅਪੀਲ ਕਰਨ ਅਤੇ ਕਮੀਸ਼ਨ ਦੇ ਭੁਗਤਾਨ ਵਿਚ ਦੇਰੀ ਹੋਣ ਦੀ ਸਮਸਿਆ ਰੱਖੀ ਸੀ। ਇਸ 'ਤੇ ਮੁੱਖ ਮੰਤਰੀ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਉਪਰੋਕਤ ਐਲਾਨ ਕੀਤੇ।


ਉਨ੍ਹਾਂ ਨੇ ਕਿਹਾ ਕਿ ਰਾਸ਼ਨ ਵੰਡਣ ਦੇ ਨਾਲ ਹੀ ਤੈਅ ਸਮੇਂ 'ਤੇ ਡਿਪੂ ਧਾਰਕਾਂ ਨੂੰ ਕਮੀਸ਼ਨ ਮਿਲੇਗਾ, ਜਿਨ੍ਹਾਂ ਰਾਸ਼ਨ ਡਿਪੋ ਧਾਰਕ ਵੰਡਣਗੇ, ਉੰਨ੍ਹਾਂ  ਉਨ੍ਹਾਂ ਕਮੀਸ਼ਨ ਮਹੀਨੇ ਦੇ ਆਖੀਰ ਵਿਚ ਦੇ ਦਿੱਤਾ।



 ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਭਲਾਈ ਅੰਨ ਯੋਜਨਾ ਤਹਿਤ ਸੂਬੇ ਦੇ ਲਗਭਗ 32 ਲੱਖ ਪਰਿਵਾਰਾਂ ਨੂੰ ਪੀਡੀਏਸ ਯੋਜਨਾ ਦਾ ਲਾਭ ਮਿਲ ਰਿਹਾ ਹੈ। ਪਬਲਿਕ ਵੰਡ ਪ੍ਰਣਾਲੀ ਨੂੰ ਸਰਲ ਬਨਾਉਣ ਲਈ ਸਾਡੀ ਸਰਕਾਰ ਨੇ ਸਿਸਟਮ ਵਿਚ ਕਾਰਗਰ ਬਦਲਾਅ ਕੀਤਾ ਹੈ। 


ਹੁਣ ਸਾਰੇ ਕੰਮ ਆਨਲਾਇਨ ਢੰਗ ਨਾਲ ਪਾਰਦਰਸ਼ਿਤਾ ਨਾਲ ਹੋ ਰਹੇ ਹਨ, ਇਸ ਨਾਲ ਲਾਭਕਾਰਾਂ ਦੇ ਨਾਲ -ਨਾਲ ਡਿਪੋ ਧਾਰਕਾਂ ਨੂੰ ਵੀ ਕਿਸੇ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।


ਡਿਪੂ ਧਾਰਕਾਂ ਨੇ ਪਬਲਿਕ ਵੰਡ ਪ੍ਰਣਾਲੀ ਨੂੰ ਸਰਲ ਬਨਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਡਿਪੋ ਧਾਰਕਾਂ ਨੇ ਕਿਹਾ ਕਿ ਪਹਿਲਾਂ ਲੋਕ ਵਾਰ-ਵਾਰ ਸਾਡੇ ਕੋਲ ਆ ਕੇ ਰਾਸ਼ਨ ਦੇ ਆਉਣ ਦੀ ਮਿੱਤੀ ਪੁਛਿਆ ਕਰਦੇ ਸਨ, ਉਨ੍ਹਾਂ ਦੇ ਸੁਆਲਾਂ ਦੇ ਜਵਾਬ  ਦਿੰਦੇ ਦਿੰਦੇ ਅਸੀਂ ਕਈ ਵਾਰ ਥੱਕ ਜਾਇਆ ਕਰਦੇ ਸਨ। 


ਪਰ ਹਰਿਆਣਾ ਸਰਕਾਰ ਨੇ ਸਾਡੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਰਾਸ਼ਨ ਦੀ ਸੂਚਨਾ ਨੂੰ ਖਪਤਕਾਰਾਂ ਦੇ ਮੋਬਾਇਲ ਦੇ ਨਾਲ ਜੋੜਿਆ, ਜਿਸ ਨਾਲ ਖਪਤਕਾਰਾਂ ਦੇ ਨਾਲ -ਨਾਲ ਅਸੀਂ ਡਿਪੂ ਧਾਰਕਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਸਰਕਾਰ ਨੇ ਸਾਰੀ ਪ੍ਰਕ੍ਰਿਆ ਨੂੰ ਆਨਲਾਇਨ ਕਰ ਕੇ ਸਾਡੀ ਪਰੇਸ਼ਾਨੀਆਂ ਨੂੰ ਘੱਟ ਕੀਤਾ ਹੈ।