ਰਿਸ਼ੀਕੇਸ਼ : ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹੀਆਂ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਦੋਵਾਂ ਨੇਤਾਵਾਂ ਦੀਆਂ ਭੈਣਾਂ ਇੱਕ ਦੂਜੇ ਨੂੰ ਮਿਲੀਆਂ ਹਨ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੈਣ ਬਸੰਤੀ ਬੇਨ ਆਪਣੇ ਪਤੀ ਹਸਮੁਖ ਅਤੇ ਹੋਰਾਂ ਨਾਲ ਸਾਵਣ 'ਚ ਤੀਰਥ ਯਾਤਰਾ ਰਿਸ਼ੀਕੇਸ਼ ਨੇੜੇ ਪੌੜੀ ਦੇ ਨੀਲਕੰਠ ਮੰਦਰ ਪਹੁੰਚੀ।

 

ਇਸ ਤੋਂ ਬਾਅਦ ਬਸੰਤੀ ਬੇਨ ਕੋਠਾਰ ਪਿੰਡ ਸਥਿਤ ਪਾਰਵਤੀ ਮੰਦਰ ਦੇ ਦਰਸ਼ਨਾਂ ਲਈ ਗਈ। ਇੱਥੇ ਉਨ੍ਹਾਂ ਨੇ ਮੰਦਿਰ ਪਰਿਸਰ ਵਿੱਚ ਚਲਾਈ ਜਾ ਰਹੀ ਦੁਕਾਨ ਵਿੱਚ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿਤਿਆਨਾਥ ਦੀ ਭੈਣ ਸ਼ਸ਼ੀ ਦੇਵੀ ਨਾਲ ਮੁਲਾਕਾਤ ਕੀਤੀ। ਲੋਕਾਂ ਨੇ ਪੀਐਮ ਅਤੇ ਸੀਐਮ ਦੀਆਂ ਭੈਣਾਂ ਦੀ ਇਸ ਮੁਲਾਕਾਤ ਨੂੰ ਕੈਮਰੇ ਵਿੱਚ ਕੈਦ ਕਰ ਲਿਆ। ਇਹ ਤਸਵੀਰਾਂ ਕੁਝ ਹੀ ਸਮੇਂ 'ਚ ਵਾਇਰਲ ਹੋਣ ਲੱਗੀਆਂ। ਇਸ ਮੁਲਾਕਾਤ 'ਚ ਦੋਵਾਂ ਨੇ ਪਰਿਵਾਰਕ ਮੈਂਬਰਾਂ ਦਾ ਹਾਲ ਚਾਲ ਜਾਣਿਆ। 

 

ਦੱਸ ਦੇਈਏ ਕਿ ਪੀਐਮ ਮੋਦੀ ਅਤੇ ਸੀਐਮ ਯੋਗੀ ਦਾ ਪਰਿਵਾਰ ਵੀਆਈਪੀ ਕਲਚਰ ਤੋਂ ਦੂਰ ਰਹਿੰਦਾ ਹੈ। ਸੀਐਮ ਯੋਗੀ 21 ਸਾਲ ਦੀ ਉਮਰ ਵਿੱਚ ਪਰਿਵਾਰ ਨੂੰ ਛੱਡ ਕੇ ਗੋਰਖਪੁਰ ਚਲੇ ਗਏ ਸਨ।  ਸੰਨਿਆਸ ਲੈਣ ਤੋਂ ਬਾਅਦ ਉੱਤਰਾਖੰਡ ਦੇ ਪੰਚੂਰ ਪਿੰਡ ਦੇ 'ਅਜੈ ਸਿੰਘ ਬਿਸ਼ਟ' ਯੋਗੀ ਆਦਿੱਤਿਆਨਾਥ ਬਣ ਗਏ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 



 



 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ