Manipur’s Bishnupur Violence: ਦੇਸ਼ ਦੇ ਉੱਤਰ-ਪੂਰਬੀ ਰਾਜ ਮਣੀਪੁਰ ਵਿੱਚ ਹਿੰਸਾ ਰੁਕਦੀ ਨਜ਼ਰ ਨਹੀਂ ਆ ਰਹੀ ਹੈ। ਤਾਜ਼ਾ ਘਟਨਾ ਸੂਬੇ ਦੇ ਬਿਸ਼ਣੂਪੁਰ ਜ਼ਿਲ੍ਹੇ ਵਿੱਚ ਵਾਪਰੀ ਜਿੱਥੇ ਸ਼ੁੱਕਰਵਾਰ (04 ਅਗਸਤ) ਨੂੰ ਦੇਰ ਰਾਤ ਹਿੰਸਾ ਵਿੱਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕ ਕਥਿਤ ਤੌਰ 'ਤੇ ਕਵਾਕਟਾ ਖੇਤਰ ਦੇ ਮੈਤੇਈ ਭਾਈਚਾਰੇ ਦੇ ਹਨ। ਇਸ ਦੇ ਨਾਲ ਹੀ ਕੁੱਕੀ ਭਾਈਚਾਰੇ ਦੇ ਲੋਕਾਂ ਦੇ ਘਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ।


ਇਸ ਤੋਂ ਬਾਅਦ ਬਿਸ਼ਣੂਪੁਰ ਜ਼ਿਲ੍ਹੇ ਦੇ ਕਵਾਕਟਾ ਇਲਾਕੇ 'ਚ ਵੀ ਕੁਕੀ ਭਾਈਚਾਰੇ ਅਤੇ ਸੁਰੱਖਿਆ ਬਲਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਮਣੀਪੁਰ ਪੁਲਿਸ ਅਤੇ ਕਮਾਂਡੋ ਜਵਾਬੀ ਕਾਰਵਾਈ ਕਰ ਰਹੇ ਸਨ। ਬਿਸ਼ਣੂਪੁਰ ਪੁਲਿਸ ਮੁਤਾਬਕ ਮੈਤੇਈ ਭਾਈਚਾਰੇ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕੁਕੀ ਭਾਈਚਾਰੇ ਦੇ ਕਈ ਘਰਾਂ ਨੂੰ ਅੱਗ ਲਾ ਦਿੱਤੀ ਗਈ।


ਬਿਸ਼ਣੂਪੁਰ ਜ਼ਿਲ੍ਹੇ ਵਿੱਚ ਸਥਿਤੀ ਗੰਭੀਰ


ਕੂਕੀ ਭਾਈਚਾਰੇ ਅਤੇ ਮਣੀਪੁਰ ਪੁਲਿਸ ਦਰਮਿਆਨ ਜਵਾਬੀ ਕਾਰਵਾਈ ਵਿੱਚ ਇੱਕ ਕਮਾਂਡੋ ਦੇ ਵੀ ਸਿਰ ਵਿੱਚ ਸੱਟ ਲੱਗੀ ਹੈ। ਹਿੰਸਾ ਦੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਬਿਸ਼ਣੂਪੁਰ ਜ਼ਿਲ੍ਹੇ ਵਿੱਚ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਕਮਾਂਡੋ ਨੂੰ ਬਿਸ਼ਣੂਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਇਲਾਕੇ 'ਚ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਕੁਝ ਲੋਕ ਬਫਰ ਜ਼ੋਨ ਨੂੰ ਪਾਰ ਕਰ ਕੇ ਮੈਤੇਈ ਇਲਾਕੇ 'ਚ ਆਏ ਅਤੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।


ਇਹ ਵੀ ਪੜ੍ਹੋ: Monsoon Session: ਧੀਆਂ ਦੇ ਮਾਪੇ ਹੋਏ ਸੌਖੇ, ਵਿਆਹ ਕਰਨਾ ਨਹੀਂ ਹੋਵੇਗਾ ਔਖਾ, ਸਰਕਾਰ ਲੈ ਕੇ ਆਈ ਇਹ ਸਕੀਮ, ਸਿਰਫ...


ਦੋ ਦਿਨ ਪਹਿਲਾਂ ਵੀ ਹੋਈ ਸੀ ਹਿੰਸਾ


ਬਿਸ਼ਣੂਪੁਰ ਜ਼ਿਲ੍ਹੇ ਦੇ ਕਵਾਕਟਾ ਖੇਤਰ ਤੋਂ 2 ਕਿਲੋਮੀਟਰ ਅੱਗੇ ਕੇਂਦਰੀ ਬਲਾਂ ਵਲੋਂ ਸੁਰੱਖਿਆ ਵਾਲਾ ਬਫਰ ਜ਼ੋਨ ਬਣਾਇਆ ਗਿਆ ਹੈ। ਇਸ ਘਟਨਾ ਤੋਂ ਦੋ ਦਿਨ ਪਹਿਲਾਂ ਵੀਰਵਾਰ ਨੂੰ ਮਣੀਪੁਰ ਦੇ ਬਿਸ਼ਣੂਪੁਰ ਜ਼ਿਲ੍ਹੇ 'ਚ ਹਥਿਆਰਬੰਦ ਬਲਾਂ ਅਤੇ ਮੈਤੇਈ ਭਾਈਚਾਰੇ ਦੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ 'ਚ 17 ਲੋਕ ਜ਼ਖਮੀ ਹੋ ਗਏ ਸਨ।


ਹਥਿਆਰਬੰਦ ਬਲਾਂ ਅਤੇ ਮਣੀਪੁਰ ਪੁਲਿਸ ਨੇ ਜ਼ਿਲ੍ਹੇ ਦੇ ਕਾਂਗਵਈ ਅਤੇ ਫੌਗਾਕਚਾਓ ਖੇਤਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੈਤੇਈ ਔਰਤਾਂ ਜ਼ਿਲ੍ਹੇ ਦੇ ਇੱਕ ਬੈਰੀਕੇਡ ਵਾਲੇ ਖੇਤਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਉਨ੍ਹਾਂ ਨੂੰ ਅਸਾਮ ਰਾਈਫਲਜ਼ ਅਤੇ ਰੈਪਿਡ ਐਕਸ਼ਨ ਫੋਰਸ (ਆਰਏਐਫ) ਨੇ ਰੋਕਿਆ, ਜਿਸ ਕਾਰਨ ਭਾਈਚਾਰੇ ਅਤੇ ਹਥਿਆਰਬੰਦ ਬਲਾਂ ਵਿਚਕਾਰ ਪੱਥਰਬਾਜ਼ੀ ਅਤੇ ਝੜਪਾਂ ਹੋਈਆਂ।


ਇਹ ਵੀ ਪੜ੍ਹੋ: Jammu Kashmir: ਮਹਿਬੂਬਾ ਮੁਫਤੀ ਨੂੰ ਘਰ 'ਚ ਕੀਤਾ ਗਿਆ ਨਜ਼ਰਬੰਦ, ਧਾਰਾ 370 ਦੀ ਵਰ੍ਹੇਗੰਢ ਮੌਕੇ ਕਿਉਂ ਚੁੱਕਿਆ ਇਹ ਕਦਮ