ਨਵੀਂ ਦਿੱਲੀ: ਕੇਂਦਰ ਸਰਕਾਰ ਛੇਤੀ ਹੀ ਕੰਪਨੀਆਂ ਨੂੰ ਹਫ਼ਤੇ ਵਿੱਚ ਚਾਰ ਕੰਮਕਾਜੀ ਦਿਨਾਂ ਦੀ ਚੋਣ ਕਰਨ ਦੀ ਇਜਾਜ਼ਤ ਦੇ ਸਕਦੀ ਹੈ। ਹਾਲਾਂਕਿ, ਕੰਮ ਕਰਨ ਦੀ ਸਮਾਂ ਸੀਮਾ ਸਿਰਫ 48 ਘੰਟੇ ਹੋਵੇਗੀ। ਚਾਰ ਦਿਨ ਕੰਮ ਕਰਨ ਲਈ ਕੰਪਨੀ ਨੂੰ ਆਪਣੇ ਕਰਮਚਾਰੀਆਂ ਨੂੰ 12 ਘੰਟੇ ਸ਼ਿਫਟ ਕਰਨ ਦੀ ਇਜਾਜ਼ਤ ਹੋਵੇਗੀ। ਜੇ ਤੁਸੀਂ 5 ਦਿਨ ਕੰਮਕਾਜੀ ਦਿਨ ਰੱਖਦੇ ਹੋ, ਤਾਂ 10 ਘੰਟਿਆਂ ਦੀ ਸ਼ਿਫਟ ਹੋਵੇਗੀ।
ਇਸੇ ਤਰ੍ਹਾਂ ਜੇਕਰ 6 ਦਿਨ ਕੰਮਕਾਜੀ ਦਿਨ ਅੱਠ ਘੰਟਿਆਂ ਲਈ ਸ਼ਿਫਟ ਹੋਣਗੇ। ਯਾਨੀ ਕੁੱਲ ਮਿਲਾ ਕੇ ਤੁਹਾਨੂੰ ਹਫ਼ਤੇ ਵਿੱਚ 48 ਘੰਟਿਆਂ ਹੀ ਸ਼ਿਫਟ ਕਰਨੀ ਪਏਗੀ। ਇਹ ਗੱਲ ਭਾਰਤ ਸਰਕਾਰ ਦੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸੀ ਹੈ।
ਇਸ ਦੇ ਨਾਲ ਹੀ ਅਧਿਕਾਰੀ ਨੇ ਕਿਹਾ ਕਿ ਕੰਮ ਦੇ ਘੰਟੇ ਵਧਣਗੇ ਤਾਂ ਉਸ ਮੁਤਾਬਕ ਕੰਪਨੀ ਨੂੰ ਕਰਮਚਾਰੀਆਂ ਨੂੰ ਛੁੱਟੀਆਂ ਵੀ ਦੇਣੀਆਂ ਪੈਣਗੀਆਂ। ਦੱਸ ਦਈਏ ਕਿ ਨਵੀਂ ਵਿਵਸਥਾ ਦਾ ਫ਼ੈਸਲਾ ਕਰਮਚਾਰੀ ਤੇ ਮਾਲਕ ਵਿਚਕਾਰ ਆਪਸੀ ਸਮਝੌਤੇ ਨਾਲ ਕੀਤਾ ਜਾਵੇਗਾ, ਜੋ ਉਹ ਆਪਣੇ ਲਈ ਸਹੀ ਮੰਨਦੇ ਹਨ। ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ ਕਿਸੇ ਨੂੰ ਵੀ 12 ਘੰਟੇ ਕੰਮ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।
ਅਧਿਕਾਰੀ ਨੇ ਇਹ ਵੀ ਕਿਹਾ ਕਿ ਲੇਬਰ ਯੂਨੀਅਨ ਨੇ 12 ਘੰਟਿਆਂ ਤੋਂ ਕੀਤੇ ਜਾ ਰਹੇ ਕੰਮ ‘ਤੇ ਇਤਰਾਜ਼ ਜਤਾਇਆ ਹੈ। ਮੰਤਰਾਲੇ ਵੱਲੋਂ ਵੀ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਯਮ ਬਣਨ ਤੋਂ ਬਾਅਦ ਹੀ ਪੂਰੀ ਤਸਵੀਰ ਸਾਫ਼ ਹੋਵੇਗੀ। ਕਿਰਤ ਮੰਤਰਾਲਾ ਪੂਰਾ ਭਰੋਸਾ ਦਿੰਦਾ ਹੈ ਕਿ ਕੰਪਨੀਆਂ ਕਿਸੇ ਵੀ ਕੀਮਤ 'ਤੇ ਆਪਣੇ ਕਰਮਚਾਰੀਆਂ ਦਾ ਸ਼ੋਸ਼ਣ ਨਹੀਂ ਕਰ ਸਕਣਗੀਆਂ।
ਉਧਰ, ਮਾਹਰ ਕਹਿੰਦੇ ਹਨ ਕਿ ਇੱਕ ਵਾਰ ਨਵਾਂ ਲੇਬਰ ਕੋਡ ਲਾਗੂ ਹੋ ਗਿਆ, ਮਾਲਕਾਂ ਨੂੰ ਉਦਯੋਗ ਤੇ ਸਥਾਨ ਦੀ ਮੰਗ ਦੇ ਅਧਾਰ 'ਤੇ ਹਫ਼ਤੇ ਦੇ 8 ਤੋਂ 12 ਘੰਟੇ ਕੰਮ ਕਰਨ ਦੀ ਆਜ਼ਾਦੀ ਮਿਲੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904