ਪਟਨਾ: ਬਿਹਾਰ 'ਚ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਵਾਲੇ ਬਿਹਾਰ ਮੰਤਰੀ ਮੰਡਲ ਦਾ ਵਿਸਥਾਰ ਅੱਜ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬਿਹਾਰ ਕੈਬਨਿਟ 'ਚ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਕੰਮ ਰਾਜਭਵਨ 'ਚ ਹੋਵੇਗਾ। ਜਿੱਥੇ ਰਾਜਪਾਲ ਫਾਗੂ ਚੌਹਾਨ ਜ਼ਰੀਏ ਨਵੇਂ ਮੰਤਰੀਆਂ ਨੂੰ ਅਹੁਦਿਆਂ ਦੀ ਸਹੁੰ ਚੁਕਾਈ ਜਾਵੇਗੀ।
ਵਰਤਮਾਨ 'ਚ ਸੂਬਾ ਮੰਤਰੀਮੰਡਲ 'ਚ ਮੁੱਖ ਮੰਤਰੀ ਸਮੇਤ 14 ਮੈਂਬਰ ਹਨ। ਨਿਯਮਾਂ ਮੁਤਾਬਕ ਇਸ 'ਚ 36 ਮੈਂਬਰ ਹੋ ਸਕਦੇ ਹਨ। ਬਿਹਾਰ 'ਚ ਮੰਤਰੀ ਮੰਡਲ ਵਿਸਥਾਰ ਨੂੰ ਲੈਕੇ NDA 'ਚ ਲਗਪਗ ਸਹਿਮਤੀ ਬਣ ਗਈ ਹੈ। NDA 'ਚ ਸ਼ਾਮਲ ਬੀਜੇਪੀ ਤੇ ਜੇਡੀਯੂ ਦੇ ਲੀਡਰਾਂ 'ਚ ਆਪਸੀ ਸਹਿਮਤੀ ਨੂੰ ਲੈਕੇ ਮੰਤਰੀ ਮੰਡਲ ਵਿਸਥਾਰ 'ਚ ਸੰਖਿਆ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ, ਪਰ ਕਿਹਾ ਜਾ ਰਿਹਾ ਕਿ ਮੰਤਰੀ ਮੰਡਲ ਵਿਸਥਾਰ ਨੂੰ ਲੈਕੇ ਸਹਿਮਤੀ ਬਣ ਗਈ ਹੈ।
BJP-JDU 'ਚ ਬਣੀ ਸਹਿਮਤੀ
ਜੇਡੀਯੂ ਤੇ ਬੀਜੇਪੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਦਲਾਂ 'ਚ ਮੰਤਰੀਮੰਡਲ ਵਿਸਤਾਰ ਨੂੰ ਲੈਕੇ ਗੱਲ ਬਣ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਵਿਸਤਾਰ 'ਚ ਸਿਰਫ਼ ਜੇਡੀਯੂ ਤੇ ਬੀਜੇਪੀ ਦੇ ਲੋਕਾਂ ਨੂੰ ਹੀ ਮੰਤਰੀ ਬਣਾਇਆ ਜਾਵੇਗਾ। ਛੋਟੇ ਦਲ ਵਿਕਾਸਸ਼ੀਲ ਇਨਸਾਨ ਪਾਰਟੀ ਤੇ ਹਿੰਦਸਤਾਨੀ ਆਵਾਮ ਮੋਰਚੇ 'ਚੋਂ ਵਿਸਥਾਰ 'ਚ ਕਿਸੇ ਨੂੰ ਸਥਾਨ ਨਹੀਂ ਦਿੱਤਾ ਜਾ ਰਿਹਾ।
ਮੰਤਰੀਮੰਡਲ ਦਾ ਵਿਸਥਾਰ ਹੋਵੇਗਾ
ਅੱਜ ਮੰਤਰੀਮੰਡਲ ਦਾ ਵਿਸਥਾਰ ਹੋਵੇਗਾ। ਇਸ ਤੋਂ ਪਹਿਲਾਂ ਸੋਮਵਾਰ ਜਦੋਂ ਇਸ ਮਾਮਲੇ 'ਚ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਪੱਤਰਕਾਰਾਂ ਨੇ ਇਸ ਸਬੰਧੀ ਪੁੱਛਿਆ ਸੀ ਤਾਂ ਉਨ੍ਹਾਂ ਇਸ ਦੇ ਸੰਕੇਤ ਦਿੰਦਿਆਂ ਕਿਹਾ ਕਿ ਲਿਸਟ ਆਉਂਦਿਆਂ ਹੀ ਹੋ ਜਾਵੇਗਾ। ਦੱਸਿਆ ਜਾ ਰਿਹਾ ਕਿ ਉਨ੍ਹਾਂ ਦਾ ਇਸ਼ਾਰਾ ਬੀਜੇਪੀ ਵੱਲ ਸੀ।
ਵਿਰੋਧੀ ਸਾਧ ਰਹੇ ਸੀ ਨਿਸ਼ਾਨਾ
ਪਿਛਲੇ ਸਾਲ 16 ਦਸੰਬਰ ਨੂੰ ਸਰਕਾਰ ਗਠਨ ਤੋਂ ਬਾਅਦ ਤੋਂ ਹੀ ਮੰਤਰੀਮੰਡਲ ਵਿਸਥਾਰ ਨੂੰ ਲੈਕੇ ਬਿਹਾਰ ਦੀ ਸਿਆਸਤ ਗਰਮ ਸੀ। ਇਸ 'ਚ ਹੋ ਰਹੀ ਦੇਰੀ ਕਾਰਨ ਵਿਰੋਧੀ ਜੇਡੀਯੂ-ਬੀਜੇਪੀ ਗਠਜੋੜ ਨੂੰ ਲੈਕੇ ਲਗਤਾਰ ਸੱਤਾ ਪੱਖ 'ਤੇ ਨਿਸ਼ਾਨਾ ਸਾਧ ਰਿਹਾ ਹੈ। ਸੋਮਵਾਰ ਦੇਰ ਸ਼ਾਮ ਸੂਤਰਾਂ ਦਾ ਕਹਿਣਾ ਹੈ ਕਿ ਬੀਜੇਪੀ ਨੇ ਆਪਣੇ ਮੰਤਰੀਆਂ ਦੇ ਨਾਵਾਂ 'ਤੇ ਮੋਹਰ ਲਾ ਦਿੱਤੀ ਹੈ।
ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ 16 ਦਸੰਬਰ ਨੂੰ 14 ਮੰਤਰੀਆਂ ਦੇ ਨਾਲ ਸਹੁੰ ਚੁੱਕੀ ਸੀ। ਇਨ੍ਹਾਂ 'ਚ ਬੀਜੇਪੀ ਵੱਲੋਂ ਦੋ ਉੱਪ-ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦਿ ਤੇ ਰੈਣੂ ਦੇਵੀ ਸ਼ਾਮਲ ਨਹੀਂ। ਇਸ ਤੋਂ ਬਾਅਦ ਹਾਲਾਂਕਿ ਇਕ ਮੰਤਰੀ ਨੇ ਅਸਤੀਫਾ ਦੇ ਦਿੱਤਾ ਸੀ।