ਮੁਜੱਫਰਨਗਰ: ਬਿਹਾਰ ਦੇ ਮੁਜੱਫਰਨਗਰ ਦੇ ਸਰੈਇਆ ਇਲਾਕੇ 'ਚੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਮਾਮੇ ਨੇ ਆਪਣੀ 10 ਸਾਲਾ ਭਾਣਜੀ ਨਾਲ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਬੱਚੀ ਕੁਰਕੁਰੇ ਲੈਣ ਗਈ ਸੀ ਤਾਂ ਉਸ ਵੇਲੇ ਅਗਵਾ ਕਰਕੇ ਉਸ ਦੇ ਮਾਮੇ ਨੇ ਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰਕੇ ਲਾਸ਼ ਖੇਤਾਂ 'ਚ ਸੁੱਟ ਦਿੱਤੀ।
ਕਾਫੀ ਦੇਰ ਤਕ ਜਦੋਂ ਬੱਚੀ ਘਰ ਨਾ ਪਰਤੀ ਤਾਂ ਪਰਿਵਾਰ ਨੇ ਖੋਜ ਸ਼ੁਰੂ ਕੀਤੀ ਤੇ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਦਿੱਤੀ। ਬੱਚੀ ਦੀ ਤਲਾਸ਼ 'ਚ ਜੁੱਟੀ ਪੁਲਿਸ ਤੇ ਪਰਿਵਾਰ ਨੂੰ ਖੇਤ 'ਚ ਉਸ ਦੀ ਲਾਸ਼ ਮਿਲੀ। ਜਿਸ ਤੋਂ ਬਾਅਦ ਪੂਰੇ ਮਾਮਲੇ 'ਚ ਮੁਲਜ਼ਮ ਮਾਮੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਫ੍ਰੀਜ਼ਰ 'ਚ ਰੱਖਿਆ ਸੂਪ ਪੀਣ 'ਤੇ ਇਕੋ ਪਰਿਵਾਰ ਦੇ 9 ਜੀਆਂ ਦੀ ਹੋਈ ਮੌਤ, ਇਸ ਤਰ੍ਹਾਂ ਬਣ ਗਿਆ ਸੀ ਜ਼ਹਿਰ
ਪਾਕਿਸਤਾਨ 'ਚ ਜਾਰੀ ਸਿਆਸੀ ਘਮਸਾਣ: ਸਿੰਧ ਪੁਲਿਸ ਦੇ ਬਾਗੀ ਸੁਰ, ਸ਼ਰੀਫ ਦੇ ਜਵਾਈ ਦੀ ਗ੍ਰਿਫਤਾਰੀ ਦੀ ਹੋਵੇਗੀ ਜਾਂਚ
ਘਟਨਾ ਸਬੰਧੀ ਮ੍ਰਿਤਕਾ ਦੇ ਪਿਤਾ ਨੇ ਦੱਸਿਆ ਸਵੇਰੇ ਬੱਚੀ ਘਰ ਤੋਂ ਥੋੜੀ ਦੂਰ ਸਥਿਤ ਪਿੰਡ ਦੀ ਹੀ ਇਕ ਦੁਕਾਨ 'ਤੇ ਕੁਰਕੁਰੇ ਖਰੀਦਣ ਗਈ ਸੀ। ਉੱਥੋਂ ਹੀ ਬੱਚੀ ਦਾ ਮਾਮਾ ਉਸ ਨੂੰ ਬਹਿਕਾ ਕੇ ਆਪਣੇ ਨਾਲ ਲੈ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਐਸਪੀ ਜਯੰਤ ਕਾਂਤ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਤੇ ਮੁਲਜ਼ਮ ਮਾਮੇ ਨੂੰ ਹਿਰਾਸਤ 'ਚ ਲੈਕੇ ਪੁੱਛਗਿਛ ਸ਼ੁਰੂ ਕੀਤੀ। ਪਹਿਲਾਂ ਤਾਂ ਮੁਲਜ਼ਮ ਨੇ ਮਾਮਲੇ ਤੋਂ ਅਗਿਆਨਤਾ ਜਤਾਈ ਪਰ ਪੁਲਿਸ ਦੀ ਸਖਤਾਈ ਤੋਂ ਬਾਅਦ ਉਸ ਨੇ ਸੱਚਾਈ ਬਿਆਨ ਕਰ ਦਿੱਤੀ।
ਵਿਧਾਨ ਸਭਾ 'ਚ ਬਿੱਲ ਲਿਆ ਕੇ ਕੈਪਟਨ ਨੇ ਇਸ ਤਰ੍ਹਾਂ ਕੇਂਦਰ ਦੇ ਪਾਲੇ 'ਚ ਸੁੱਟੀ ਗੇਂਦ, ਪੜ੍ਹੋ ਪੂਰੀ ਰਿਪੋਰਟ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ