ਕਰਾਚੀ: ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਮੁਹੰਮਦ ਸਫਦਰ ਦੀ ਗ੍ਰਿਫਤਾਰੀ ਨੇ ਪਾਕਿਸਤਾਨ 'ਚ ਹਾਲ ਹੀ 'ਚ ਸਭ ਤੋਂ ਵੱਡਾ ਸਿਆਸੀ ਸੰਕਟ ਖੜਾ ਕਰ ਦਿੱਤਾ ਹੈ। ਇਸ ਮੁੱਦੇ ਨੂੰ ਲੈਕੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ 'ਚ ਸੁਰੱਖਿਆ ਬਲ ਤੇ ਪੁਲਿਸ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ।


ਪਾਕਿਸਤਾਨ ਦੇ ਵਿਰੋਧੀ ਦਲਾਂ ਨੇ ਇਲਜ਼ਾਮ ਲਾਇਆ ਕਿ ਅਰਧ ਸੈਨਿਕ ਬਲ ਫਰੰਟੀਅਰ ਕੋਰ ਨੇ ਸਫਦਰ ਨੂੰ ਗ੍ਰਿਫਤਾਰ ਕਰਨ ਲਈ ਕਥਿਤ ਤੌਰ 'ਤੇ ਸਿੰਧ ਪੁਲਿਸ 'ਤੇ ਦਬਾਅ ਪਾਇਆ। ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਦੀ ਗ੍ਰਿਫਤਾਰੀ ਨਾਲ ਜੁੜੀਆਂ ਪਰਿਸਥਿਤੀਆਂ ਦੀ ਜਾਂਚ ਦੇ ਹੁਕਮ ਦਿੱਤੇ ਹਨ।


ਇਸ ਤੋਂ ਪਹਿਲਾਂ ਸਿੰਧ ਪੁਲਿਸ ਨੇ ਮੰਗਲਵਾਰ ਕਈ ਟਵੀਟ ਕਰਕੇ ਕਿਹਾ ਕਿ 18 ਤੇ 19 ਅਕਤੂਬਰ ਦੀ ਦਰਮਿਆਨੀ ਰਾਤ ਹੋਈ ਘਟਨਾ ਨਾਲ ਉਸ ਦੇ ਕਰਮੀਆਂ 'ਚ ਨਾਰਾਜ਼ਗੀ ਪੈਦਾ ਹੋ ਗਈ ਹੈ। ਪੁਲਿਸ ਦੀ ਇਹ ਟਿੱਪਣੀ ਨਵਾਜ਼ ਸ਼ਰੀਫ ਦੇ ਜਵਾਈ ਮੁਹੰਮਦ ਸਫਦਰ ਦੀ ਗ੍ਰਿਫਤਾਰੀ ਦੇ ਸੰਦਰਭ 'ਚ ਸੀ।


ਪੁਲਿਸ ਨੇ ਕਿਹਾ, 'ਇਸ ਦੇ ਨਤੀਜੇ ਵਜੋਂ ਆਈਜੀ ਸਿੰਧ ਨੇ ਛੁੱਟੀ 'ਤੇ ਜਾਣ ਦਾ ਫੈਸਲਾ ਕੀਤਾ ਤੇ ਬਾਅਦ 'ਚ ਸਾਰੇ ਅਧਿਕਾਰੀਆਂ ਨੇ ਫੈਸਲਾ ਕੀਤਾ ਕਿ ਉਹ ਸਿੰਧ ਪੁਲਿਸ ਦੇ ਅਪਮਾਨ ਦਾ ਵਿਰੋਧ ਕਰਨ ਲਈ ਛੁੱਟੀ ਲਈ ਅਰਜ਼ੀ ਦੇਣਗੇ। ਇਹ ਇਕ ਸਹਿਜ ਤੇ ਫੌਰਨ ਪ੍ਰਤੀਕਿਰਿਆ ਸੀ ਤੇ ਸਮੂਹਿਕ ਦੇ ਬਦਲੇ ਵਿਅਕਤੀਗਤ ਪੱਧਰ 'ਤੇ ਸੀ।


ਪਾਕਿਸਤਾਨ ਸਿੰਧ ਪੁਲਿਸ ਨੇ ਟਾਲੀ ਛੁੱਟੀ


ਹਾਲਾਂਕਿ ਬਾਜਵਾ ਵੱਲੋਂ ਜਾਂਚ ਦੇ ਹੁਕਮ ਦੇਣ ਤੋਂ ਬਾਅਦ ਹਾਲਾਤ ਕੁਝ ਸੁਧਰਦੇ ਦਿਖਾਈ ਦੇ ਰਹੇ ਹਨ। ਪਾਕਿਸਤਾਨ 'ਚ ਸਿੰਧ ਪੁਲਿਸ ਦੇ ਮੁਖੀ ਨੇ ਆਪਣੀ ਛੁੱਟੀ ਟਾਲ ਦਿੱਤੀ ਹੈ ਤੇ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਾਸ਼ਟਰਹਿਤ ਨੂੰ ਦੇਖਦਿਆਂ ਹੋਇਆਂ ਛੁੱਟੀ ਦੀਆਂ ਆਪਣੀਆਂ ਅਰਜ਼ੀਆਂ ਨੂੰ ਦਸ ਦਿਨਾਂ ਦੇ ਲਈ ਟਾਲ ਦੇਣ।


ਸਿੰਧ ਪੁਲਿਸ ਨੇ ਜਨਰਲ ਬਾਜਵਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਬਲ ਦੇ ਕਰਮੀਆਂ ਦੀ ਆਹਟ ਭਾਵਨਾ ਨੂੰ ਮਹਿਸੂਸ ਕੀਤਾ ਅਤੇ ਤੁਰੰਤ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ। ਇਸ ਤੋਂ ਪੁਲਿਸ ਨੇ ਕਿਹਾ, 'ਆਈਜੀ ਸਿੰਧ ਨੇ ਆਪਣੀ ਛੁੱਟੀ ਟਾਲ ਦਿੱਤੀ ਹੈ ਅਤੇ ਆਪਣੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਜਾਂਚ ਪੈਂਡਿੰਗ ਹੋਣ ਤਕ ਉਹ ਛੁੱਟੀ ਦੀ ਆਪਣੀ ਅਰਜ਼ੀ ਨੂੰ ਦਸ ਦਿਨਾਂ ਲਈ ਰਾਸ਼ਟਰੀ ਹਿੱਤ 'ਚ ਰੱਦ ਕਰ ਦੇਣ।


ਵਿਧਾਨ ਸਭਾ 'ਚ ਬਿੱਲ ਲਿਆ ਕੇ ਕੈਪਟਨ ਨੇ ਇਸ ਤਰ੍ਹਾਂ ਕੇਂਦਰ ਦੇ ਪਾਲੇ 'ਚ ਸੁੱਟੀ ਗੇਂਦ, ਪੜ੍ਹੋ ਪੂਰੀ ਰਿਪੋਰਟ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ