ਸਾਵਧਾਨ: ਕਾਵਾਂ ਤੇ ਬੱਤਖਾਂ ਦੀ ਮੌਤ, ਬਰਡ ਫਲੂ ਨੇ ਮਚਾਈ ਹਾਹਾਕਾਰ
ਏਬੀਪੀ ਸਾਂਝਾ | 10 Jan 2021 11:13 AM (IST)
ਰਾਜਧਾਨੀ ਦਿੱਲੀ 'ਚ ਵੀ ਪੰਛੀਆਂ ਦੇ ਮਰਨ ਦੀ ਸੂਚਨਾ ਆ ਰਹੀ ਹੈ। ਦਿੱਲੀ 'ਚ ਪਹਿਲਾਂ ਮਿਊਰ ਵਿਹਾਰ 'ਚ ਕਾਵਾਂ ਦੀ ਤੇ ਉਸ ਤੋਂ ਬਾਅਦ ਸੰਜੇ ਝੀਲ 'ਚ ਬੱਤਖਾਂ ਦੀ ਮੌਤ ਦੀ ਸੂਚਨਾ ਮਿਲੀ।
ਨਵੀਂ ਦਿੱਲੀ: ਦੇਸ਼ ਭਰ 'ਚ ਹੁਣ ਕੋਰੋਨਾ ਦੇ ਨਾਲ-ਨਾਲ ਬਰਡ ਫਲੂ ਦਾ ਖਤਰਾ ਵੀ ਵਧ ਰਿਹਾ ਹੈ। ਦੇਸ਼ ਦੇ 7 ਸੂਬਿਆਂ 'ਚ ਬਰਡ ਫਲੂ ਆਪਣੇ ਪੈਰ ਪਸਾਰ ਚੁੱਕਾ ਹੈ। ਰਾਜਧਾਨੀ ਦਿੱਲੀ 'ਚ ਵੀ ਪੰਛੀਆਂ ਦੇ ਮਰਨ ਦੀ ਸੂਚਨਾ ਆ ਰਹੀ ਹੈ। ਦਿੱਲੀ 'ਚ ਪਹਿਲਾਂ ਮਿਊਰ ਵਿਹਾਰ 'ਚ ਕਾਵਾਂ ਦੀ ਤੇ ਉਸ ਤੋਂ ਬਾਅਦ ਸੰਜੇ ਝੀਲ 'ਚ ਬੱਤਖਾਂ ਦੀ ਮੌਤ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪਰੀਖਣ ਲਈ ਨਮੂਨਿਆਂ ਦੀ ਪ੍ਰਯੋਗਸ਼ਾਲਾ ਭੇਜ ਦਿੱਤਾ ਗਿਆ ਹੈ। ਰਾਜਧਾਨੀ ਦਿੱਲੀ 'ਚ ਬਰਡ ਫਲੂ ਦੇ ਖਤਰੇ ਦੇ ਚੱਲਦਿਆਂ ਸਾਵਧਾਨੀ ਵਰਤਦਿਆਂ ਪ੍ਰਸ਼ਾਸਨ ਨੇ ਸੰਜੇ ਝੀਲ ਦੇ ਨਾਲ-ਨਾਲ 4 ਵੱਡੇ ਪਾਰਕ ਵੀ ਬੰਦ ਕਰ ਦਿੱਤੇ ਗਏ ਹਨ। ਸਾਊਥ ਦਿੱਲੀ ਦਾ ਹੌਜ ਖਾਸ ਪਾਰਕ, ਸਾਊਥ ਵੈਸਟ ਦਿੱਲੀ ਦੇ ਦੁਆਰਕਾ ਸੈਕਟਰ 9 ਦਾ ਪਾਰਕ, ਪੂਰਬੀ ਦਿੱਲੀ ਦੀ ਸੰਜੇ ਝੀਲ ਤੇ ਵੈਸਟ ਦਿੱਲੀ ਦਾ ਹਸਤਸਾਲ ਪਾਰਕ ਪਬਲਿਕ ਦੀ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਬਰਡ ਫਲੂ ਜੰਗਲੀ ਪੰਛੀਆਂ 'ਚ ਹੁੰਦਾ ਹੈ ਜੋ ਸ਼ਹਿਰੀ ਪੰਛੀਆਂ 'ਚ ਉਨ੍ਹਾਂ ਤੋਂ ਫੈਲ ਜਾਂਦਾ ਹੈ। ਜੰਗਲੀ ਪੰਛੀਆਂ ਦੇ ਨੱਕ, ਮੂੰਹ,ਕੰਨ ਤੋਂ ਨਿਕਲੇ ਲਾਰਵੇ ਤੋਂ ਫੈਲਦਾ ਹੈ ਤੇ ਉਨ੍ਹਾਂ ਦੇ ਮਲ ਤੋਂ ਵੀ ਇਹ ਫੈਲਦਾ ਹੈ। ਭਾਰਤ 'ਚ ਸਾਲ 2006, 2012, 2015 ਤੋਂ ਬਾਅਦ ਹੁਣ 2021 'ਚ ਬਰਡ ਫਲੂ ਯਾਨੀ ਏਨਿਅਨ ਇੰਫਲੂਏਂਜਾ ਨੇ ਹਮਲਾ ਕੀਤਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ