ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਇਨ੍ਹਾਂ ਦਿਨੀਂ ਕੜਾਕੇ ਦੀ ਠੰਡ ਪੈ ਰਹੀ ਹੈ। ਦਸੰਬਰ ਦੇ ਦੂਜੇ ਹਫਤੇ ਸ਼ੁਰੂ ਹੁੰਦੇ ਹੀ ਦਿੱਲੀ ‘ਚ ਠੰਡ ਨੇ ਅਚਾਨਕ ਦਸਤੱਕ ਦਿੱਤੀ ਹੈ। ਜਿਸ ਨੇ ਪਿਛਲੇ 4 ਸਾਲ ਦੇ ਰਿਕਾਰਡ ਤੋੜੇ ਹਨ। ਇਸ ਸਵੇਰ ਹੀ ਦਿੱਲੀ ਦਾ ਤਾਪਮਾਨ 4 ਡਿਗਰੀ ਸੈਲਸੀਅਸ ਰਿਕਾਰਡ ਦਰਜ ਕੀਤਾ ਗਿਆ।


ਉਤਰੀ ਰਾਜਸਥਾਨ ਅਤੇ ਪੰਜਾਬ ‘ਚ ਕਈ ਖੇਤਰਾਂ ‘ਚ ਰਾਤ ਦਾ ਤਾਪਮਾਨ 2 ਡਿਗਰੀ ਸੈਲਸੀਅਸ ਤਕ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਨ ਨੇ ਇਸ ਦਿਨ ਨੂੰ ਸਭ ਤੋਂ ਠੰਡਾ ਦਿਨ ਐਲਾਨ ਕਰ ਦਿੱਤਾ ਹੈ। ਰਾਜਸਥਾਨ ਦੇ ਸਿਕਾਰ ਅਤੇ ਚੁਰੂ ‘ਚ ਵੀਰਵਾਰ ਦਾ ਤਾਪਮਾਨ ਸਭ ਤੋਂ ਘੱਟ 0.5 ਡਿਗਰੀ ਰਿਹਾ।

ਦਿੱਲੀ ‘ਚ ਇਸ ਤੋਂ ਪਹਿਲਾਂ ਸਾਲ 2014 ‘ਚ ਇਸ ਤਰ੍ਹਾਂ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਸੀ। ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਹੋਰ ਦੋ ਦਿਨ ਕੜਾਕੇ ਦੀ ਠੰਡ ਪੈਣ ਦਾ ਐਲਾਨ ਕੀਤਾ ਹੈ। ਠੰਡ ਦੇ ਨਾਲ ਰਾਜਧਾਨੀ ‘ਚ ਪ੍ਰਦੂਸ਼ਣ ਵੀ ਖ਼ਤਰਨਾਕ ਪੱਥਰ ‘ਤੇ ਪਹੁੰਚ ਰਿਹਾ ਹੈ। ਵੀਰਵਾਰ ਨੂੰ ਹਵਾ ਦੀ ਹੁਣਵੱਤਾ 349 ਦਰਜ ਕੀਤੀ ਗਈ, ਜੋ ਬੇਹੱਦ ਖ਼ਰਾਬ ਮਨੀ ਜਾਂਦੀ ਹੈ।