ਕਲਕਤਾ: ਲੋਕਸਭਾ ਚੋਣਾਂ ਦੇ ਆਖਿਰੀ ਗੇੜ ਦੀ ਵੋਟਿੰਗ 19 ਮਈ ਨੂੰ ਹੋਵੇਗੀ। ਇਸ ਗੇੜ ‘ਚ 59 ਸੀਟਾਂ ‘ਤੇ ਵੋਟਿੰਗ ਹੋਣੀ ਹੈ, ਜਿਸ ‘ਚ ਪੱਛਮੀ ਬੰਗਾਲ ਦੀ 9 ਸੀਟਾਂ ਵੀ ਸ਼ਾਮਲ ਹਨ। ਅਜਿਹੇ ‘ਚ ਸਾਰੇ ਰਾਜਨੀਤੀਕ ਦਲਾਂ ਨੇ ਆਖਰੀ ਦੌਰ ਦੀ ਲੜਾਈ ‘ਚ ਆਪਣੀ ਪੂਰੀ ਤਾਕਤ ਲੱਗਾ ਦਿੱਤੀ ਹੈ। ਬੰਗਾਲ ‘ਚ ਰੈਲੀ ਦੀ ਪਰਮਿਸ਼ਨ ਨਾ ਮਿਲਣ ਤੋਂ ਇੱਕ ਦਿਨ ਬਾਅਦ ਯਾਨੀ ਅੱਜ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਕਲਕਤਾ ‘ਚ ਰੈਲੀ ਕਰਨਗੇ। ਉਧਰ ਯੁਪੀ ਦੇ ਮੁੱਖ ਮੰਤਰੀ ਯੋਗੀ ਆਦਿਤੀਆਨਾਥ ਨੂੰ ਕਲਕਤਾ ‘ਚ ਰੈਲੀ ਨਾ ਕਰਨ ਦੀ ਇਜਾਜ਼ਤ ਮਿਲੀ ਹੈ।



ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦਾ ਰੋਡ ਸ਼ੋਅ ਅੱਜ ਸ਼ਾਮ ਚਾਰ ਵਜੇ ਤੋਂ ਕਲਕਤਾ ਦੇ ਧਰਮਤੱਲਾ ਤੋਂ ਵਿਵੇਕਾਨੰਦ ਆਵਾਸ ਤਕ ਹੋਵੇਗਾ, ਜੋ 7 ਕਿਮੀ ਲੰਬਾ ਹੋਵੇਗਾ। ਬੀਤੇ ਦਿਨ ਹੋਣ ਵਾਲੀ ਰੈਲੀ ਦੇ ਕੈਂਸਿਲ ਹੋਣ ਤੋਂ ਬਾਅਦ ਅਮਿਤ ਸ਼ਾਹ ਨੇ ਮਮਤਾ ਬੈਨਰਜੀ ਨੂੰ ਚੈਲੇਂਜ ਦਿੱਤਾ ਸੀ।



ਉਨ੍ਹਾਂ ਨੇ ਅਮਿਤ ਸ਼ਾਹ ਦੇ ਸੋਮਵਾਰ ਨੂੰ ਕੈਨਿੰਗ ‘ਚ ਇੱਕ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ, “ਜੇਕਰ ਕੋਈ ਸ਼੍ਰੀ ਰਾਮ ਦਾ ਨਾਂ ਕਰਦਾ ਹੈ ਤਾਂ ਮਮਤਾ ਦੀ ਨਾਰਾਜ਼ ਹੋ ਜਾਂਦੀ ਹੈ। ਮੈਂ ਅੱਜ ਇੱਥੇ ਜੈ ਸ਼੍ਰੀ ਰਾਮ ਦਾ ਨਾਂ ਲੈ ਰਿਹਾ ਹਾਂ। ਜੇਕਰ ਮਮਤਾ ‘ਚ ਹਿਮੰਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰੇ। ਮੈਂ ਕੱਲ੍ਹ ਕਲਕਤਾ ‘ਚ ਹੋਵਾਂਗਾ”।