ਨਵੀਂ ਦਿੱਲੀ: ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਤੇ ਮੱਧ ਪ੍ਰਦੇਸ਼ ਦੀਆਂ ਜ਼ਿਮਨੀ ਚੋਣ 'ਚ ਸਫ਼ਲਤਾ ਹਾਸਲ ਕਰਨ ਮਗਰੋਂ ਭਾਜਪਾ ਨੇ 2024 ਦੀਆਂ ਆਮ ਚੋਣਾਂ ਦੀ ਤਿਆਰੀ ਖਿੱਚ ਲਈ ਹੈ। ਇਸ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ 100 ਦਿਨਾਂ ਦਾ ਦੇਸ਼ ਵਿਆਪੀ ਦੌਰਾ ਕਰਨਗੇ। ਇਸ ਦੌਰਾਨ ਉਹ ਸਾਰੀ ਜਗ੍ਹਾ ਪਾਰਟੀ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਤੇ ਫਿਰ ਚੋਣਾਂ ਦੀ ਰਣਨੀਤੀ ਤਿਆਰ ਕਰਨਗੇ।
ਜੇਪੀ ਨੱਡਾ ਹੁਣ ਜਲਦ ਹੀ 100 ਦਿਨਾਂ ਦੇ ਦੇਸ਼ ਵਿਆਪੀ ਦੌਰੇ ਲਈ ਰਵਾਨਾ ਹੋਣਗੇ। ਉਨ੍ਹਾਂ ਨੇ 2024 ਦੀਆਂ ਆਮ ਚੋਣਾਂ ਦੀ ਰਣਨੀਤੀ ਤਿਆਰ ਕਰਨ ਦੇ ਲਈ ਇੱਕ ਸੂਬੇ ਵਿੱਚ ਆਪਣੇ ਪ੍ਰਵਾਸ ਦੇ ਦਿਨਾਂ ਨੂੰ ਵੰਡਿਆ ਹੈ। ਇਸ ਦਾ ਮੁੱਖ ਉਦੇਸ਼ ਉਨ੍ਹਾਂ ਖੇਤਰਾਂ ਲਈ ਜਿੱਤ ਦੀ ਰਣਨੀਤੀ ਤਿਆਰ ਕਰਨਾ ਹੈ ਜਿੱਥੇ ਪਾਰਟੀ 2019 ਦੀਆਂ ਚੋਣਾਂ ਵਿੱਚ ਹਾਰ ਗਈ ਸੀ।
ਨੱਡਾ ਨੇ 100 ਦਿਨਾਂ ਦੇ ਆਪਣੇ ਦੌਰੇ ਲਈ ਰਾਜਾਂ ਨੂੰ ਚਾਰ ਸ਼੍ਰੇਣੀਆਂ ਏ, ਬੀ, ਸੀ ਤੇ ਡੀ ਵਿੱਚ ਵੰਡਿਆ ਹੈ। A ਸ਼੍ਰੇਣੀ 'ਚ ਭਾਜਪਾ ਸ਼ਾਸਿਤ ਸੂਬੇ ਜਿਵੇਂ ਨਾਗਾਲੈਂਡ, ਬਿਹਾਰ, ਕਰਨਾਟਕ, ਤ੍ਰਿਪੁਰਾ ਆਦਿ ਹੋਣਗੇ। ਇਸੇ ਤਰ੍ਹਾਂ ਜਿਹੜੇ ਰਾਜਾਂ ਵਿੱਚ ਭਾਜਪਾ ਸੱਤਾ ਨਹੀਂ ਹੈ, ਨੂੰ ਬੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਰਾਜਸਥਾਨ, ਛੱਤੀਸਗੜ੍ਹ, ਮਹਾਰਾਸ਼ਟਰ, ਦਿੱਲੀ, ਪੰਜਾਬ ਅਤੇ ਓਡੀਸ਼ਾ ਸ਼ਾਮਲ ਹਨ। ਇਸੇ ਤਰ੍ਹਾਂ ਲਕਸ਼ਦੀਪ, ਮੇਘਾਲਿਆ ਤੇ ਮਿਜ਼ੋਰਮ ਨੂੰ ਸੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ।