ਨਵੀਂ ਦਿੱਲੀ: ਕਰਨਾਟਕ 'ਚ ਦੋ ਦਿਨਾਂ 'ਚ ਹੀ ਬੀਜੇਪੀ ਸਰਕਾਰ ਡਿੱਗ ਗਈ ਹੈ। ਯੋਦਯਰੱਪਾ ਨੇ ਵਿਧਾਨਸਭਾ 'ਚ ਬਹੁਮਤ ਸਾਬਤ ਨਾ ਹੋ ਸਕਣ ਕਰਕੇ ਫਲੋਰ ਟੈਸਟ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ।

 

ਇਹ ਖ਼ਬਰ ਆਉਂਦਿਆਂ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਬੀਜੇਪੀ ਦਾ ਮਜ਼ਾਕ ਉਡਾਉਣਾ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਕਿਹਾ ਕਿ ਕਰਨਾਟਕ ਦਾ ਗੁੱਸਾ ਹੁਣ ਕਿਤੇ ਹੋਰ ਨਿਕਲੇਗਾ।

ਟਵਿੱਟਰ 'ਤੇ ਇਕ ਯੂਜ਼ਰ ਫਲੋਰ ਤੇ ਬੈਠੇ ਯੇਦਯਰੱਪਾ ਦੀ ਤਸਵੀਰ ਸਾਂਝੀ ਕਰਕੇ ਮਜ਼ਾ ਲਿਆ।

https://twitter.com/OsamaKh93803258/status/997795320288329728

ਇੱਕ ਯੂਜ਼ਰ ਨੇ ਲਿਖਿਆ ਕਿ ਕਰਨਾਟਕ 'ਚ ਜ਼ਾਲਮ ਦਾ ਗਰੂਰ ਟੁੱਟ ਗਿਆ।

https://twitter.com/The_naaz/status/997793993059586049

ਇੱਕ ਵਰਤੋਂਕਾਰ ਨੇ ਤਾਂ ਇਥੋਂ ਤਕ ਲਿਖਿਆ ਕਿ ਵਿਧਾਇਕਾਂ ਦਾ ਸੇਲਿੰਗ ਰੇਟ ਬੀਜੇਪੀ ਦੇ ਬਜ਼ਟ ਤੋਂ ਬਾਹਰ ਸੀ।

https://twitter.com/mohmadrafiqbha3/status/997795845037744128

ਇੱਕ ਯੂਜ਼ਰ ਨੇ ਪ੍ਰਕਾਸ਼ ਰਾਜ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਹੱਸਣਾ ਤਾਂ ਬਣਦਾ ਹੈ।

https://twitter.com/Now_Abhi82/status/997795803317129217

ਇੱਕ ਯੂਜ਼ਰ ਨੇ ਇਹ ਵੀ ਲਿਖਿਆ ਕਿ ਹੁਣ ਰਾਜਪਾਲ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ।

https://twitter.com/Erashishkr/status/997802250239029249

ਪ੍ਰਸਿੱਧ ਲੇਖਕ ਚੇਤਨ ਭਗਤ ਨੇ ਲਿਖਿਆ ਕਿ ਇਹ ਸਵੀਕਾਰ ਕਰਨਾ ਪਏਗਾ ਕਿ ਕਰਨਾਟਕ ਫਲੋਰ ਟੈਸਟ ਇੱਕ ਟੈਸਟ ਸੀ ਜਿਸ 'ਚ ਰਾਹੁਲ ਗਾਂਧੀ ਦੀ ਜਿੱਤ ਹੋਈ ਹੈ।

https://twitter.com/chetan_bhagat/status/997801193618358272

ਇੱਕ ਯੂਜ਼ਰ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਇਹ ਵੀ ਲਿਖਿਆ ਕਿ ਹੁਣ 4 ਰੁਪਏ ਪੈਟ੍ਰੋਲ ਤੇ ਡੀਜ਼ਲ ਮਹਿੰਗਾ ਹੋ ਸਕਦਾ ਹੈ ਕਿਉਂਕਿ ਕਿਤੇ ਨਾ ਕਿਤੇ ਤਾਂ ਗੁੱਸਾ ਉੱਤਰੇਗਾ ਹੀ।

https://twitter.com/MohdWaseemlive/status/997803963234779136