ਬੀਜੇਪੀ ਲੀਡਰ ਨੇ ਕੱਢੀਆਂ ਕੇਜਰੀਵਾਲ ਨੂੰ ਸ਼ਰੇਆਮ ਗਾਲ੍ਹਾਂ
ਏਬੀਪੀ ਸਾਂਝਾ | 23 Sep 2016 01:05 PM (IST)
ਨਵੀਂ ਦਿੱਲੀ : ਦੱਖਣੀ ਦਿੱਲੀ ਤੋਂ ਭਾਜਪਾ ਸਾਂਸਦ ਰਮੇਸ਼ ਵਿਥੂੜੀ ਨੇ ਬੀਤੇ ਵੀਰਵਾਰ ਮਾਰਚ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਅਪਸ਼ਬਦ ਕਹੇ ਤੇ ਸ਼ਰੇਆਮ ਗਾਲਾਂ ਕੱਢੀਆਂ। ਵਿਥੂੜੀ ਅਪਸ਼ਬਦਾਂ ਦੇ ਮਾਮਲੇ ਵਿੱਚ ਇਨ੍ਹਾਂ ਅੱਗੇ ਵਧ ਗਏ ਕਿ ਉਨ੍ਹਾਂ ਦੇ ਕਹੇ ਕੁਝ ਸ਼ਬਦਾਂ ਨੂੰ ਤਾਂ ਚੈਨਲ 'ਤੇ ਵੀ ਨਾ ਵਿਖਾਇਆ ਜਾ ਸਕਿਆ। ਬੀਤੇ ਦਿਨ ਭਾਜਪਾ ਸਾਂਸਦ ਰਮੇਸ਼ ਵਿਥੂੜੀ ਨੇ ਆਪਣੇ ਸਮਰਥਕਾਂ ਨਾਲ ਓਖਲਾ ਦੇ ਤੇਹਖੰਡ ਇਲਾਕੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਤੇ ਮਾਰਚ ਕੱਢਿਆ। ਇਸ ਦੌਰਾਨ ਵਿਥੂੜੀ ਨੇ ਆਪਣੇ ਸਮਰਥਕਾਂ ਸਮਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਹੀ ਰਾਮ ਪਹਿਲਵਾਨ ਦਾ ਪੁਤਲਾ ਵੀ ਸਾੜਿਆ। ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਹ ਬਹਿਕ ਗਏ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗਾਲਾਂ ਦੇਣ ਲੱਗੇ।