ਨਵੀਂ ਦਿੱਲੀ : ਮੁੰਬਈ ਵਿੱਚ ਵੀਰਵਾਰ ਦੇਖੇ ਗਏ ਦੋ ਸ਼ੱਕੀ ਵਿਅਕਤੀਆਂ ਦਾ ਅਜੇ ਵੀ ਕੁੱਝ ਵੀ ਪਤਾ ਨਹੀਂ ਲੱਗਾ। ਇਸ ਦੌਰਾਨ ਮੁੰਬਈ ਪੁਲਿਸ ਨੇ ਇੱਕ ਸ਼ੱਕੀ ਦਾ ਸਕੈੱਚ ਵੀ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਦਾ ਸ਼ੱਕ ਹੈ ਕਿ ਉਹ ਅੱਤਵਾਦੀ ਹੋ ਸਕਦੇ ਹਨ। ਵੀਰਵਾਰ ਮੁੰਬਈ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਸਕੂਲੀ ਬੱਚਿਆਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਣ ਦੇ ਦਾਅਵਾ ਕੀਤਾ। ਇਸ ਤੋਂ ਬਾਅਦ ਸੁਰੱਖਿਆ ਏਜੰਸੀ ਚੌਕਸ ਹੋ ਗਈਆਂ।
ਸਕੂਲੀ ਬੱਚਿਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਹੈ। ਸਕੂਲੀ ਬੱਚਿਆਂ ਅਨੁਸਾਰ ਸ਼ੱਕੀ ਦੇ ਕੋਲ ਬੈਗ ਅਤੇ ਹਥਿਆਰ ਵੀ ਸਨ। ਮਹਾਰਾਸ਼ਟਰ ਦੇ ਡੀ. ਜੀ. ਪੀ ਨੇ ਕਿਹਾ ਹੈ ਕਿ ਦੋ ਬੱਚਿਆਂ ਨੇ ਪੰਜ ਸ਼ੱਕੀਆਂ ਨੂੰ ਵੇਖਿਆ ਹੈ। ਡੀ. ਜੀ. ਪੀ ਸਤੀਸ਼ ਮਾਥੁਰ ਨੇ ਕਿਹਾ ਹੈ ਕਿ ਇੱਕ ਬੱਚੇ ਨੇ ਪੰਜ ਅਤੇ ਦੂਸਰੇ ਨੇ ਇੱਕ ਹੋਰ ਸ਼ੱਕੀ ਨੂੰ ਵੇਖਣ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਪੁਲਿਸ ਅਤੇ ਏਜੰਸੀਆਂ ਪੂਰੀ ਘਟਨਾ 'ਤੇ ਨਜ਼ਰ ਰੱਖੇ ਹੋਏ ਹਨ। ਅਸੀਂ ਇਹ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ 'ਤੇ ਯਕੀਨ ਨਾ ਕਰੋ। ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਪੁਲਸ ਨਾਲ ਸਾਂਝੀ ਕਰੋ। ਪ੍ਰਸ਼ਾਸਨ ਨੇ ਹੈਲਪ ਲਾਇਨ ਨੰਬਰ ਜਾਰੀ ਕਰਦੇ ਹੋਏ ਸਕੀਆਂ ਨਾਲ ਜੁੜੀ ਕੋਈ ਵੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਨੰਬਰ ਇਸ ਪ੍ਰਕਾਰ ਹਨ — 022-22856817 ਅਤੇ 022-22852885।