ਨਵੀਂ ਦਿੱਲੀ: ਕੇਂਦਰੀ ਸਿਹਤ ਰਾਜ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਡਾ. ਅਸ਼ਵਨੀ ਚੌਬੇ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ’ਤੇ ਬੇਹੱਦ ਇਤਰਾਜ਼ਯੋਗ ਟਿੱਪਣੀ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਮੈਂਟਲ ਸਿਜੋਫ੍ਰੇਨਿਆ ਦੀ ਬਿਮਾਰੀ ਹੈ ਤੇ ਉਨ੍ਹਾਂ ਨੂੰ ਮੈਂਟਲ ਹਸਪਤਾਲ ਵਿੱਚ ਭਰਤੀ ਕਰਵਾ ਦੇਣਾ ਚਾਹੀਦਾ ਹੈ।
ਬਿਹਾਰ ਦੀ ਬਕਸਰ ਸੀਟ ਤੋਂ ਸੰਸਦ ਮੈਂਬਰ ਚੌਬੇ ਨੇ ਰਾਹੁਲ ਦੀ ਤੁਲਨਾ ਨਾਲ਼ੇ ਦੇ ਕੀੜੇ ਨਾਲ ਕੀਤੀ। ਉਨ੍ਹਾਂ ਰਾਹੁਲ ਗਾਂਧੀ ਵੱਲੋਂ ਪੀਐਮ ਨਰੇਂਦਰ ਮੋਦੀ ਦੀ ਆਲੋਚਨਾ ਕੀਤੇ ਜਾਣ ’ਤੇ ਕਿਹਾ ਕਿ ਪੀਐਮ ਮੋਦੀ ਦਾ ਆਕਾਰ ਆਕਾਸ਼ ਵਾਂਗ ਹੈ ਤੇ ਵਰਤਮਾਨ ਕਾਂਗਰਸ ਪ੍ਰਧਾਨ ਨਾਲ਼ੇ ਦੇ ਕੀੜੇ ਸਮਾਨ ਹੈ।
ਚੌਬੇ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਲਈ ਮੰਦੀ ਸ਼ਬਦਾਵਲੀ ਵਰਤਣ ਵਾਲੇ ਰਾਹੁਲ ਗਾਂਧੀ ਖ਼ੁਦ ਨਾਲ਼ੇ ਦੇ ਕੀੜੇ ਸਮਾਨ ਹਨ ਤੇ ਉਹ ਖ਼ੁਦ ਕਾਂਗਰਸ ਮੁਕਤ ਭਾਰਤ ਬਣਾ ਕੇ ਰਹਿਣਗੇ। ਉਨ੍ਹਾਂ ਮਹਾਂਗਠਬੰਧਨ ਨੂੰ ਵੀ ਠਗਬੰਧਨ ਕਰਾਰ ਦਿੰਦਿਆਂ ਕਿਹਾ ਕਿ ਮਹਾਂਗਠਜੋੜ ਨੂੰ ਲੋਕਾਂ ਦੀ ਹਾਏ ਲੱਗੀ ਹੈ।