ਕੋਲਕਾਤਾ: ਪੱਛਮੀ ਬੰਗਾਲ ਭਾਜਪਾ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਨੇ ਸ਼ੁੱਕਰਵਾਰ ਨੂੰ ਅਯੁੱਧਿਆ ਦੇ ਰਾਮ ਮੰਦਰ ਲਈ ਭੂਮੀ ਪੂਜਨ ਦਾ ਵਿਰੋਧ ਕਰਨ ਵਾਲਿਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਸਪਤਾਲ ਦੀ ਉਸਾਰੀ ਦੀ ਵਕਾਲਤ ਕਰਨ ਵਾਲਿਆਂ ਵਿਚ ਸਮਝ ਦੀ ਘਾਟ ਹੈ ਕਿ "ਹਸਪਤਾਲ ਦੇ ਸਭਿਆਚਾਰ ਤੋਂ ਵੱਧ ਮੰਦਰ ਦੇ ਸਭਿਆਚਾਰ ਦੀ ਜ਼ਰੂਰਤ ਹੈ।"
ਉਨ੍ਹਾਂ ਨੇ ਕਿਹਾ ਕਿ ਜੋ ਲੋਕ ਅਯੁੱਧਿਆ ਵਿੱਚ ਹਸਪਤਾਲ ਦੇ ਹੱਕ ਵਿੱਚ ਬੋਲ ਰਹੇ ਹਨ, ਉਹ ਖ਼ੁਦ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਅਸਫਲ ਰਹੇ ਹਨ। ਹਾਲਾਂਕਿ ਘੋਸ਼ ਨੇ ਕਿਸੇ ਪਾਰਟੀ ਜਾਂ ਵਿਅਕਤੀ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਧਰਮ ਬਾਰੇ ਬੋਲਣ ਤੋਂ ਡਰਦੇ ਹਨ ਉਹ ਰਾਮ ਮੰਦਰ ਦੀ ਉਸਾਰੀ ਦੇ ਵਿਰੁੱਧ ਬੋਲ ਰਹੇ ਹਨ, ਪਰ ਜਿਹੜੇ ਲੋਕ ਆਪਣੀ ਵਿਸ਼ਵਾਸ ਅਤੇ ਭਗਵਾਨ ਸ੍ਰੀ ਰਾਮ ਦੀ ਪੂਜਾ ਲਈ ਮਾਣ ਕਰਦੇ ਹਨ, ਉਹ ਇਸ ਦਾ ਸਮਰਥਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮੰਦਰ ਦੀ ਥਾਂ ਹਸਪਤਾਲ ਦੀ ਗੱਲ ਕਰ ਰਹੇ ਹਨ, ਉਹ ਲੋਕਾਂ ਨੂੰ ਧੋਖਾ ਦੇ ਰਹੇ ਹਨ। ਇਸ ਦੇ ਨਾਲ ਹੀ 5 ਅਗਸਤ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਦਾ ਭੂਮੀ ਪੂਜਨ ਪ੍ਰੋਗਰਾਮ ਬਹੁਤ ਉਤਸ਼ਾਹ ਨਾਲ ਪੂਰਾ ਹੋਇਆ। ਇਸਦੇ ਨਾਲ ਹੀ ਅਯੁੱਧਿਆ ਦੇ ਰਾਮ ਮੰਦਰ ਦੇ ਭੂਮੀ ਪੂਜਨ ਤੋਂ ਪਹਿਲਾਂ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐਮਪੀਐਲਬੀ) ਵਲੋਂ ਕੀਤੇ ਗਏ ਵਿਵਾਦਤ ਟਵੀਟ 'ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਜਪਾ ਨੇਤਾ ਨੇ ਕਿਹਾ- ਹਸਪਤਾਲ ਤੋਂ ਜ਼ਿਆਦਾ ਜ਼ਰੂਰੀ ਹੈ ਮੰਦਰ
ਏਬੀਪੀ ਸਾਂਝਾ
Updated at:
08 Aug 2020 04:17 PM (IST)
ਸੋਸ਼ਲ ਮੀਡੀਆ 'ਤੇ ਰਾਮ ਮੰਦਰ ਦੀ ਥਾਂ ਹਸਪਤਾਲ ਬਣਾਏ ਜਾਣ ਦਾ ਮੁੱਦਾ ਕਾਫੀ ਸੁਰਖੀਆਂ 'ਚ ਹੋ। ਜਿਸ 'ਤੇ ਹੁਣ ਬੀਜੇਪੀ ਨੇਤਾ ਦਿਲੀਪ ਘੋਸ਼ ਦਾ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਹਸਪਤਾਲ ਸਭਿਆਚਾਰ ਤੋਂ ਮੰਦਰ ਸਭਿਆਚਾਰ ਦੀ ਵੱਧ ਲੋੜ ਹੈ।
- - - - - - - - - Advertisement - - - - - - - - -