ਕੋਝੀਕੋੜ: ਸ਼ੁੱਕਰਵਾਰ ਨੂੰ ਦੁਬਈ ਤੈਂ ਆ ਰਹੇ ਇੱਕ ਏਅਰ ਇੰਡੀਆ ਦਾ ਜਹਾਜ਼ ਕੋਝੀਕੋੜ 'ਚ ਭਾਰੀ ਬਾਰਸ਼ ਕਰਕੇ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਜਹਾਜ਼ ਦੇ ਦੋ ਟੁੱਕੜੇ ਹੋ ਗਏ ਤੇ ਹੁਣ ਤਕ ਕਈਆਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਤੁਰੰਤ ਰੈਸਕਿਊ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਹੀ ਖ਼ਬਰ ਸਾਹਮਣੇ ਆਈ ਕਿ ਇਸ ਹਾਦਸੇ 'ਚ ਇੱਕ ਮ੍ਰਿਤਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਹ ਜਾਣਕਾਰੀ ਕੇਰਲਾ ਦੇ ਮੰਤਰੀ ਕੈਟੀ ਜਲੀਲ ਨੇ ਦਿੱਤੀ ਹੈ। ਜਿਸ ਕਰਕੇ ਹੁਣ ਰੈਸਕਿਊ 'ਚ ਸ਼ਾਮਲ ਲੋਕਾਂ ਦਾ ਵੀ ਕੋਰੋਨਾ ਟੈਸਟ ਕੀਤਾ ਜਾਏਗਾ।
ਨਾਗਰਿਕ ਹਵਾਬਾਜ਼ੀ ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਬੀ737 ਵਲੋਂ ਦੁਬਈ ਤੋਂ ਚਲਾਈ ਗਈ ਉਡਾਣ ਨੰਬਰ IX 1344 ਸ਼ੁੱਕਰਵਾਰ ਨੂੰ ਸ਼ਾਮ 7.41 ਵਜੇ ਕੋਝੀਕੋੜ ਵਿਖੇ ਰਨਵੇ 'ਤੇ ਖਿਸਕ ਗਈ। ਇਸ ਜਹਾਜ਼ ਵਿਚ 10 ਨਵਜੰਮੇ ਬੱਚਿਆਂ ਸਣੇ 184 ਯਾਤਰੀ, ਦੋ ਪਾਇਲਟ ਅਤੇ ਚਾਲਕ ਦਲ ਦੇ ਚਾਰ ਮੈਂਬਰ ਸੀ। ਇਹ ਉਡਾਣ ਭਾਰਤੀਆਂ ਨੂੰ ਵਾਪਸ ਘਰ ਲਿਆਉਣ ਲਈ ਵੰਡੇ ਭਾਰਤ ਮਿਸ਼ਨ ਦੇ ਤਹਿਤ ਸੀ।
ਕੇਰਲ ਜਹਾਜ਼ ਹਾਦਸਾ: ਡਿਜੀਟਲ ਫਲਾਈਟ ਡਾਟਾ ਰਿਕਾਰਡਰ ਅਤੇ ਕੌਕਪਿਟ ਵਾਈਸ ਰਿਕਾਰਡਰ ਬਰਾਮਦ, ਘਟਨਾ ਦੀ ਹੋਵੇਗੀ ਜਾਂਚ
ਦੱਸ ਦੇਈਏ ਕਿ ਹਾਦਸੇ ਵਿੱਚ ਮਾਰੇ ਗਏ 19 ਲੋਕਾਂ ਵਿੱਚ ਜਹਾਜ਼ ਦਾ ਮੁੱਖ ਪਾਇਲਟ ਕੈਪਟਨ ਦੀਪਕ ਸਾਠੇ ਅਤੇ ਉਸ ਦਾ ਸਹਿ ਪਾਇਲਟ ਅਖਿਲੇਸ਼ ਕੁਮਾਰ ਵੀ ਸ਼ਾਮਲ ਹੈ। ਸਾਠੀ ਭਾਰਤੀ ਹਵਾਈ ਸੈਨਾ ਵਿਚ ਪਹਿਲੇ ਵਿੰਗ ਕਮਾਂਡਰ ਵੀ ਰਹਿ ਚੁੱਕੇ ਹਨ। ਰਿਪੋਰਟਾਂ ਮੁਤਾਬਕ, ਸਭ ਨੂੰ ਜਹਾਜ਼ ਵਿੱਚੋਂ ਕੱਢਿਆ ਜਾ ਚੁੱਕਿਆ ਹੈ ਅਤੇ ਬਚਾਅ ਕਾਰਜ ਮੁਕੰਮਲ ਹੋ ਗਏ ਹਨ। ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਕੇਰਲਾ ਜਹਾਜ਼ ਹਾਦਸਾ: ਮ੍ਰਿਤਕ ਪਾਇਲਟ ਦੀਪਕ ਸਾਠੇ ਦਾ 30 ਸਾਲ ਦਾ ਸਫ਼ਲ ਉਡਾਣ ਕਰੀਅਰ, ਪਰ ਅੰਤ 'ਚ ਕਿਸਮਤ ਨੇ ਨਾ ਦਿੱਤਾ ਸਾਥ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੇਰਲ ਵਿਮਾਨ ਹਾਦਸੇ ਦੇ ਇੱਕ ਮ੍ਰਿਤਕ ਕੋਰੋਨਾ ਪੌਜ਼ੇਟਿਵ, ਰੈਸਕਿਊ ਟੀਮ ਦਾ ਹੋਏਗਾ ਕੋਰੋਨਾ ਟੈਸਟ
ਏਬੀਪੀ ਸਾਂਝਾ
Updated at:
08 Aug 2020 01:47 PM (IST)
ਤਾਜ਼ਾ ਰਿਪੋਰਟਾਂ ਮੁਤਾਬਕ ਮ੍ਰਿਤਕਾਂ 'ਚ ਇੱਕ ਦੀ ਟੈਸਟ ਰਿਪੇਰਟ ਪੌਜ਼ੇਟਿਵ ਆਈ ਹੈ। ਇਹ ਜਾਣਕਾਰੀ ਕੇਰਲਾ ਦੇ ਮੰਤਰੀ ਕੈਟੀ ਜਲੀਲ ਨੇ ਦਿੱਤੀ ਹੈ। ਜਿਸ ਕਰਕੇ ਹੁਣ ਰੈਸਕਿਊ 'ਚ ਸ਼ਾਮਲ ਲੋਕਾਂ ਦਾ ਵੀ ਕੋਰੋਨਾ ਟੈਸਟ ਕੀਤਾ ਜਾਏਗਾ।
- - - - - - - - - Advertisement - - - - - - - - -