ਮੁੰਬਈ: ਕੋਝੀਕੋਡ 'ਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ 'ਚ ਪਾਇਲਟ ਕੈਪਟਨ ਦੀਪਕ ਵੀ.ਸਾਠੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਘਰ 'ਚ ਮਾਤਮ ਛਾਅ ਗਿਆ ਹੈ। 58 ਸਾਲਾ ਕੈਪਟਨ ਸਾਠੇ ਉੱਤਰ ਪੂਰਬੀ ਮੁੰਬਈ ਦੇ ਪਵਈ ਇਲਾਕੇ ਦੇ ਰਹਿਣ ਵਾਲੇ ਸਨ।


ਸਥਾਨਕ ਨਿਵਾਸੀਆਂ ਮੁਤਾਬਕ ਉਨ੍ਹਾਂ ਦੇ ਦੋ ਬੇਟੇ ਹਨ। ਇਕ ਬੈਂਗਲੁਰੂ ਰਹਿੰਦਾ ਹੈ ਤੇ ਦੂਜਾ ਅਮਰੀਕਾ 'ਚ ਰਹਿੰਦਾ ਹੈ। ਉਹ ਜਲਦ ਹੀ ਕੇਰਲ ਪਹੁੰਚਣ ਵਾਲੇ ਹਨ। ਹਵਾਈ ਫੌਜ ਪੁਰਸਕਾਰ ਜੇਤੂ ਸਾਬਕਾ ਅਧਿਕਾਰੀ ਕੈਪਟਨ ਸਾਠੇ ਦਾ 30 ਸਾਲਾਂ ਦਾ ਲੰਬਾ ਤੇ ਦੁਰਘਟਨਾਮੁਕਤ ਉਡਾਣ ਰਿਕਾਰਡ ਰਿਹਾ ਹੈ।


ਕੇਰਲ ਜਹਾਜ਼ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਵਧੀ, ਬਚਾਅ ਕਾਰਜ ਮੁਕੰਮਲ


ਕੇਰਲ 'ਚ ਵਾਪਰੇ ਜਹਾਜ਼ ਹਾਦਸੇ ਦਾ ਦੁਖਦਾਈ ਬਿਰਤਾਂਤ, ਇਸ ਤਰ੍ਹਾਂ ਦਾ ਸੀ ਮਾਹੌਲ


ਕੈਪਟਨ ਸਾਠੇ ਨੇ ਕਰੀਬ 18 ਸਾਲ ਏਅਰ ਇੰਡੀਆ ਨਾਲ ਗੁਜ਼ਾਰੇ ਹਨ। ਇਸ ਜਹਾਜ਼ ਹਾਦਸੇ 'ਚ ਏਅਰ ਇੰਡੀਆਂ ਦੇ ਪਾਇਲਟ ਅਤੇ ਕੋ-ਪਾਇਲਟ ਦੋਵਾਂ ਦੀ ਮੌਤ ਹੋ ਗਈ। ਏਅਰ ਇੰਡੀਆਂ ਐਕਸਪ੍ਰੈਸ ਦੀ ਇਹ ਉਡਾਣ ਦੁਬਈ ਤੋਂ ਵੰਦੇ ਮਾਤਰਮ ਮਿਸ਼ਨ ਤਹਿਤ ਪਰਤ ਰਹੀ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ