ਨਵੀਂ ਦਿੱਲੀ: ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਕਿਸੇ ਵੀ ਹਸਪਤਾਲ ਦਾ ਸਭ ਤੋਂ ਮਹੱਤਵਪੂਰਨ ਵਾਰਡ ਹੈ, ਜਿੱਥੇ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ। ਪਰ ਜੇ ਕੋਈ ਮੋਬਾਈਲ ਫੋਨ ਆਈਸੀਯੂ 'ਚ ਲੈ ਜਾਂਦਾ ਹੈ, ਤਾਂ ਇਹ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹ ਇਕ ਤਾਜ਼ਾ ਖੋਜ ਵਿੱਚ ਸਾਹਮਣੇ ਆਇਆ ਹੈ।

ਰਿਸਰਚ ਲਈ 100 ਡਾਕਟਰਾਂ ਦੇ ਮੋਬਾਈਲ ਫੋਨ ਚੈੱਕ ਕੀਤੇ ਗਏ। ਇਨ੍ਹਾਂ 'ਚੋਂ 56 ਦੇ ਮੋਬਾਈਲ ਫੋਨਾਂ ਦੇ ਕੀਪੈਡ 'ਚ ਬੈਕਟਰੀਆ ਅਤੇ ਵਾਇਰਸ ਪਾਏ ਗਏ। ਉਨ੍ਹਾਂ ਦੌਰਾਨ ਖ਼ਾਸ ਗੱਲ ਇਹ ਹੈ ਕਿ ਬਹੁਤ ਸਾਰੇ ਐਂਟੀਬਾਇਓਟਿਕਸ ਵੀ ਜ਼ਿਆਦਾਤਰ ਬੈਕਟੀਰੀਆ 'ਤੇ ਬੇਅਸਰ ਸਾਬਤ ਹੋ ਰਹੀ ਸੀ।  ਇਸ ਖੋਜ ਅਨੁਸਾਰ ਇਸ ਕਾਰਨ ਹੁਣ ਡਾਕਟਰਾਂ ਅਤੇ ਹੋਰ ਸਟਾਫ ਨੂੰ ਆਈਸੀਯੂ ਵਿੱਚ ਮੋਬਾਈਲ ਲਿਜਾਣ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਖੋਜ ਅਨੁਸਾਰ ਮੋਬਾਈਲ ਨੂੰ ਕੰਨ 'ਤੇ ਲਗਾ ਕੇ ਗੱਲ ਕਰਨ ਅਤੇ ਇਸ ਨੂੰ ਹੱਥ ਵਿੱਚ ਫੜਨ ਨਾਲ ਮੋਬਾਈਲ ਕੀਪੈਡ ਵਿੱਚ ਪਸੀਨਾ ਅਤੇ ਗੰਦਗੀ ਜਮ੍ਹਾਂ ਹੋ ਜਾਂਦੀ ਹੈ। ਨਾਲ ਹੀ ਗੱਲਾਂ ਕਰਦੇ ਸਮੇਂ ਮੂੰਹ ਤੋਂ ਥੁੱਕ ਦੀਆਂ ਬੂੰਦਾਂ ਮੋਬਾਈਲ 'ਤੇ ਡਿਗਦੀਆਂ ਹਨ। ਇਸ ਕਾਰਨ ਬੈਕਟੀਰੀਆ ਅਤੇ ਵਾਇਰਸ ਮੋਬਾਈਲ ਕੀਪੈਡ ਅਤੇ ਇਸ ਦੇ ਗੈਪ 'ਚ ਪਨਪਦੇ ਹਨ। ਇਹ ਆਈਸੀਯੂ ਵਿੱਚ ਮਰੀਜ਼ਾਂ ਲਈ ਮੋਬਾਈਲ ਲਈ ਖਤਰਾ ਪੈਦਾ ਕਰ ਸਕਦਾ ਹੈ।

ਕੇਰਲ ਜਹਾਜ਼ ਹਾਦਸਾ: ਡਿਜੀਟਲ ਫਲਾਈਟ ਡਾਟਾ ਰਿਕਾਰਡਰ ਅਤੇ ਕੌਕਪਿਟ ਵਾਈਸ ਰਿਕਾਰਡਰ ਬਰਾਮਦ, ਘਟਨਾ ਦੀ ਹੋਵੇਗੀ ਜਾਂਚ

ਕਈ ਦੇਸ਼ਾਂ ਵਿੱਚ ਆਈਸੀਯੂ ਵਿੱਚ ਮੋਬਾਈਲ ਲੈ ਕੇ ਜਾਣਾ ਵਰਜਿਤ ਹੈ। ਯੂਰਪ ਦੇ ਕਈ ਦੇਸ਼ਾਂ 'ਚ ਮੋਬਾਈਲ ਫੋਨ 'ਚੋਂ ਨਿਕਲਦੀਆਂ ਰੇਡੀਏਸ਼ਨਸ ਕਾਰਨ ਅਜਿਹੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਮੋਬਾਈਲ ਰੇਡੀਏਸ਼ਨਸ ਦੁਆਰਾ ਡਾਕਟਰੀ ਜਾਂਚ ਦੀਆਂ ਮਸ਼ੀਨਾਂ 'ਚ ਗੜਬੜੀ ਦੀ ਸੰਭਾਵਨਾ ਦੇ ਕਾਰਨ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ