ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਚੱਲਦਿਆਂ ਹਰਿਆਣਾ ਵਿੱਚ ਬੀਜੇਪੀ ਦੇ ਸੂਬਾ ਸੰਗਠਨ ਮੰਤਰੀ ਸੁਰੇਸ਼ ਭੱਟ ਨੇ ਵਿਵਾਦਤ ਬਿਆਨ ਦਿੱਤਾ ਹੈ। ਦਰਅਸਲ ਸੁਰੇਸ਼ ਭੱਟ ਕੇਂਦਰੀ ਇਸਪਾਤ ਮੰਤਰੀ ਵੀਰੇਂਦਰ ਸਿੰਘ ਨਾਲ ਉਨ੍ਹਾਂ ਦੇ ਪੁੱਤਰ ਦੇ ਚੋਣ ਪ੍ਰਚਾਰ ਸਬੰਧੀ ਉਕਲਾਨਾ ਵਿਧਾਨ ਸਭਾ ਦੇ ਪੰਨਾ ਮੁਖੀਆਂ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸੀ। ਇਸ ਦੌਰਾਨ ਉਹ ਵਰਕਰਾਂ ਨੂੰ ਫਰਜ਼ੀ ਵੋਟਾਂ ਲਈ ਉਕਸਾਉਂਦੇ ਹੋਏ ਨਜ਼ਰ ਆਏ।
ਇਸ ਸਬੰਧੀ ਉਨ੍ਹਾਂ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ ਵਿੱਚ ਇਹ ਕਹਿ ਰਹੇ ਹਨ ਕਿ ਬਾਹਰ ਰਹਿਣ ਵਾਲਾ, ਮਰਿਆ ਹੋਇਆ, ਫਰਜ਼ੀ, ਇਹ ਸਭ ਵੋਟਾਂ ਦੀ ਵਿਵਸਥਾ ਕਰਨੀ ਹੈ। ਕੀ ਵਿਵਸਥਾ ਕਰਨੀ ਹੈ, ਅਸੀਂ ਸਭ ਜਾਣਦੇ ਹਾਂ। ਜੇ ਤੁਹਾਡੀ ਵੋਟ ਪੈਣੀ ਹੈ ਤਾਂ ਕਿੱਥੇ ਪੈਣੀ ਹੈ, ਨਹੀਂ ਤਾਂ ਨਹੀਂ ਪੈਣੀ।
ਵੀਡੀਓ ਵਿੱਚ ਮੰਤਰੀ ਕਹਿ ਰਹੇ ਹਨ ਕਿ ਇਨ੍ਹਾਂ ਸਾਰੀਆਂ ਵਿਵਸਥਾਵਾਂ ਦਾ ਇੰਤਜ਼ਾਮ ਕਰਦਿਆਂ ਸਾਨੂੰ ਆਪਣਾ-ਆਪਣਾ ਪੰਨਾ ਜਿਤਵਾਉਣ ਦੀ ਪੂਰੀ ਵਿਵਸਥਾ ਕਰਨੀ ਹੈ। ਜੇ ਪੰਨਾ ਜਿੱਤਾਂਗੇ ਤਾਂ ਬੂਥ ਜਿੱਤਾਂਗੇ ਤੇ ਜੇ ਬੂਥ ਜਿੱਤੇ ਜਾਣਗੇ ਤਾਂ ਚੋਣਾਂ ਜਿੱਤੀਆਂ ਜਾਣਗੀਆਂ।
ਬੀਜੇਪੀ ਲੀਡਰ ਪੜ੍ਹਾ ਰਹੇ ਵਰਕਰਾਂ ਨੂੰ ਫਰਜ਼ੀ ਵੋਟਾਂ ਦਾ ਪਾਠ!
ਏਬੀਪੀ ਸਾਂਝਾ
Updated at:
17 Apr 2019 05:20 PM (IST)
ਵੀਡੀਓ ਵਿੱਚ ਮੰਤਰੀ ਕਹਿ ਰਹੇ ਹਨ ਕਿ ਇਨ੍ਹਾਂ ਸਾਰੀਆਂ ਵਿਵਸਥਾਵਾਂ ਦਾ ਇੰਤਜ਼ਾਮ ਕਰਦਿਆਂ ਸਾਨੂੰ ਆਪਣਾ-ਆਪਣਾ ਪੰਨਾ ਜਿਤਵਾਉਣ ਦੀ ਪੂਰੀ ਵਿਵਸਥਾ ਕਰਨੀ ਹੈ। ਜੇ ਪੰਨਾ ਜਿੱਤਾਂਗੇ ਤਾਂ ਬੂਥ ਜਿੱਤਾਂਗੇ ਤੇ ਜੇ ਬੂਥ ਜਿੱਤੇ ਜਾਣਗੇ ਤਾਂ ਚੋਣਾਂ ਜਿੱਤੀਆਂ ਜਾਣਗੀਆਂ।
- - - - - - - - - Advertisement - - - - - - - - -