ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਸਬੰਧੀ ਕਰੀਬ-ਕਰੀਬ ਗੱਲ ਬਣ ਗਈ ਹੈ। ਸੂਤਰਾਂ ਮੁਤਾਬਕ ਦਿੱਲੀ ਵਿੱਚ 'ਆਪ' 4 ਤੇ ਕਾਂਗਰਸ ਤਿੰਨ ਸੀਟਾਂ ਤੋਂ ਚੋਣਾਂ ਲੜੇਗੀ। ਸੂਤਰਾਂ ਨੇ ਦੱਸਿਆ ਕਿ ਹਰਿਆਣਾ ਤੇ ਚੰਡੀਗੜ੍ਹ ਵਿੱਚ 'ਆਪ'-ਕਾਂਗਰਸ ਗਠਜੋੜ ਵਿੱਚ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਸ਼ਾਮਲ ਹੋਏਗੀ।

ਹਰਿਆਣਾ ਵਿੱਚ ਕਾਂਗਰਸ ਸੱਤ, ਜੇਜੇਪੀ ਦੋ ਤੇ 'ਆਪ' ਇੱਕ ਸੀਟ ਤੋਂ ਚੋਣ ਲੜੇਗੀ। ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਵਿੱਚ ਫੁੱਟ ਦੇ ਬਾਅਦ ਦੁਸ਼ਿਅੰਤ ਚੌਟਾਲਾ ਨੇ ਇਨੈਲੋ ਤੋਂ ਵੱਖ ਹੋ ਕੇ ਜੇਜੇਪੀ ਦਾ ਗਠਨ ਕੀਤਾ ਹੈ। ਕੇਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇੱਕ ਸੀਟ ਤੋਂ ਆਪ ਕਾਂਗਰਸ ਦਾ ਸਮਰਥਨ ਕਰੇਗੀ। ਕਾਂਗਰਸ ਨੇ ਚੰਡੀਗੜ੍ਹ ਸੀਟ ਤੋਂ ਪਵਨ ਕੁਮਾਰ ਬਾਂਸਲ ਨੂੰ ਉਮੀਦਵਾਰ ਬਣਾਇਆ ਹੈ।



ਦੱਸ ਦੇਈਏ 'ਆਪ'-ਕਾਂਗਰਸ ਗਠਜੋੜ ਸਬੰਧੀ ਆਮ ਆਦਮੀ ਪਾਰਟੀ ਲੀਡਰ ਤੇ ਰਾਜ ਸਭਾ ਸਾਂਸਦ ਸੁਸ਼ੀਲ ਗੁਪਤਾ ਨੇ ਕਾਂਗਰਸ ਲੀਡਰ ਭੁਪਿੰਦਰ ਹੁੱਡਾ ਨਾਲ ਮੁਲਾਕਾਤ ਕੀਤੀ ਸੀ। ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ 'ਤੇ 12 ਮਈ ਨੂੰ ਵੋਟਾਂ ਪੈਣਗੀਆਂ। 2014 ਦੀਆਂ ਚੋਣਾਂ ਵਿੱਚ ਬੀਜੇਪੀ ਨੇ 7, ਇਨੈਲੋ ਨੇ ਦੋ ਤੇ ਕਾਂਗਰਸ ਨੇ ਇੱਕ ਸੀਟ ਤੋਂ ਜਿੱਤ ਹਾਸਲ ਕੀਤੀ ਸੀ।