ਚੰਡੀਗੜ੍ਹ: ਫਤਿਹਾਬਾਦ ਨੇੜੇ ਸੜਕ ਹਾਦਸੇ ‘ਚ ਬੁੱਧਵਾਰ ਨੂੰ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਸ ਦੁਰਘਟਨਾ ‘ਚ ਚਾਰ ਹੋਰ ਗੰਭੀਰ ਜ਼ਖ਼ਮੀ ਹੋਏ ਹਨ।


ਸਾਰੇ ਪੀੜਤ ਸਿਰਸਾ ਜ਼ਿਲ੍ਹੇ ਦੇ ਜੋਧਕਾਂ ਪਿੰਡ ਦੇ ਵਸਨੀਕ ਹਨ, ਜੋ ਬਲੈਰੋ ਗੱਡੀ ‘ਚ ਘਰ ਵਾਪਸ ਆ ਰਹੇ ਸਨ। ਜਦੋਂ ਉਹ ਫਤਿਹਾਬਾਦ ਦੇ ਦਾਰੀਆਪੁਰ ਪਿੰਡ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਟੱਕਰ ਟਰੱਕ ਨਾਲ ਹੋ ਗਈ। ਪੀੜਤਾਂ ‘ਚ ਦੋ ਬੱਚੇ ਵੀ ਸ਼ਾਮਲ ਸਨ।

ਜ਼ਖ਼ਮੀਆਂ ਨੂੰ ਮਹਾਰਾਜਾ ਅਗਰਸੈਨ ਮੈਡੀਕਲ ਕਾਲਜ ਤੇ ਹਸਪਤਾਲ, ਅਗਰੋਹਾ-ਹਿਸਾਰ ‘ਚ ਭੇਜਿਆ ਗਿਆ ਹੈ।