ਕਰਨਾਟਕ 'ਚ ਬੀਜੇਪੀ ਨੂੰ ਬਹੁਮਤ
ਏਬੀਪੀ ਸਾਂਝਾ | 15 May 2018 10:38 AM (IST)
ਚੰਡੀਗੜ੍ਹ: ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਲਈ ਗਿਣਤੀ ਜਾਰੀ ਹੈ। ਰੁਝਾਨਾਂ ਦੇ ਮੁਤਾਬਕ ਬੀਜੇਪੀ ਕਾਂਗਰਸ ਤੋਂ ਬਹੁਤ ਅੱਗੇ ਚੱਲ ਰਹੀ ਹੈ। ਰੁਝਾਨਾਂ ਵਿੱਚ ਬੀਜੇਪੀ ਨੂੰ ਬਹੁਮਤ ਮਿਲ ਗਿਆ ਹੈ। 222 ਸੀਟਾਂ ਦੇ ਰੁਝਾਨਾਂ ਮੁਤਾਬਕ ਬੀਜੇਪੀ ਨੂੰ 114 ਸੀਟਾਂ ਮਿਲ ਗਈਆਂ ਹਨ। ਬੀਜੇਪੀ ਹੁਣ 21ਵੇਂ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ। ਰਾਜ ਦੀਆਂ 224 ਮੈਂਬਰੀ ਵਿਧਾਨ ਸਭਾ ਦੀਆਂ 222 ਸੀਟਾਂ ’ਤੇ 12 ਮਈ ਨੂੰ 72.13 ਫ਼ੀਸਦੀ ਵੋਟਾਂ ਪਈਆਂ ਸਨ। 22 ਸੀਟਾਂ ’ਤੇ ਚੋਣਾਂ ਨਹੀਂ ਹੋਈਆਂ ਸੀ।