ਨਵੀਂ ਦਿੱਲੀ: RJD ਮੁਖੀ ਲਾਲੂ ਯਾਦਵ ਦੇ ਵੱਡੇ ਮੁੰਡੇ ਤੇ ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇਜ ਪ੍ਰਤਾਪ ਯਾਦਵ ਨੇ 12 ਮਈ ਨੂੰ ਬੜੀ ਧੂਮ ਧਾਮ ਨਾਲ ਵਿਆਹ ਕਰਾਇਆ, ਜਿਸ ਵਿੱਚ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਤੇ ਦਿੱਗਜ ਲੀਡਰਾਂ ਨੇ ਹਿੱਸਾ ਲਿਆ। 7 ਹਜ਼ਾਰ ਮਹਿਮਾਨਾਂ ਤੇ 50 ਘੋੜਿਆਂ ਵਾਲੇ ਇਸ ਵਿਆਹ ਦੇ ਚਰਚੇ ਹਰ ਪਾਸੇ ਕੀਤਾ ਗਏ।

ਸਾਲ਼ੀ ਨੇ ਜੁੱਤੀ ਲਕਾਈ ਮੰਗੇ 10 ਲੱਖ, ਭਰਾ ਨੇ 50 ਹਜ਼ਾਰ ਚ ਮੁਕਾਈ ਗੱਲ

ਤੇਜ ਪ੍ਰਤਾਪ ਦੀ ਸਾਲ਼ੀ ਨੇ ਜੁੱਤੀ ਲੁਕਾਈ 10 ਲੱਖ ਰੁਪਏ ਦੀ ਮੰਗ ਰੱਖੀ। ਇਸ ਮੌਕੇ ਤੇਜਪ੍ਰਤਾਪ ਦੇ ਭਰਾ ਤੇਜੱਸਵੀ ਉਸ ਦੇ ਬਚਾਅ ਲਈ ਅੱਗੇ ਆਇਆ। ਉਸ ਨੇ 10 ਲੱਖ ਰੁਪਏ ਦਾ ਬਜਾਇ 50 ਹਜ਼ਾਰ ਰੁਪਏ ਵਿੱਚ ਗੱਲ ਖ਼ਤਮ ਕੀਤੀ। ਮਜ਼ੇ ਦੀ ਗੱਲ ਇਹ ਸੀ ਕਿ ਸਾਲ਼ੀ ਤੋਂ ਪਹਿਲਾਂ ਤੇਜਪ੍ਰਤਾਪ ਦੀ ਜੁੱਤੀ ਪਹਿਲਾਂ ਹੀ ਕਿਸੀ ਨਾ ਲੁਕਾ ਲਈ ਸੀ।