ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਸ਼ਟਰਪਤੀ ਕੋਵਿੰਦ ਨੂੰ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਮੋਦੀ ਦੀ ਸ਼ਿਕਾਇਤ ਕੀਤੀ ਹੈ।  ਉਨ੍ਹਾਂ ਕਾਂਗਰਸੀ ਲੀਡਰਾਂ ਦੇ ਖ਼ਿਲਾਫ਼ ਕਰਨਾਟਕ ਵਿੱਚ ਇੱਕ ਚੋਣ ਰੈਲੀ ’ਚ ਪੀਐਮ ਮੋਦੀ ਵੱਲੋਂ ਕੀਤੀ ਇੱਕ ਟਿੱਪਣੀ ’ਤੇ ਸਖ਼ਤ ਰੋਸ ਜਤਾਇਆ ਹੈ। ਕਾਂਗਰਸ ਨੇ ਇਸ ਬਾਬਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਸਾਵਧਾਨ ਕਰਨ ਕਿ ਉਹ ਬੇਲੋੜੀ ਤੇ ਧਮਕਾਉਣ ਵਾਲੀ ਭਾਸ਼ਾ ਦ ਇਸਤੇਮਾਲ ਨੇ ਕਰਨ, ਇਸ ਤਰ੍ਹਾਂ ਦੀ ਭਾਸ਼ਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੀ।


 

 

ਸਾਬਕਾ ਪ੍ਰਧਾਨ ਮੰਤਰੀ ਵੱਲੋਂ ਸ਼ਿਕਾਇਤ ਦੀ ਚਿੱਠੀ 13 ਮਈ ਨੂੰ ਲਿਖੀ ਗਈ ਤੇ ਇਸ ਨੂੰ ਅੱਜ ਮੀਡੀਆ ਲਈ ਜਾਰੀ ਕੀਤਾ ਗਿਆ। ਚਿੱਠੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਸਣੇ ਕਾਂਗਰਸੀ ਲੀਡਰਾਂ ਨੇ ਵੀ ਪੀਐਮ ਮੋਦੀ ਦੇ ਦਿੱਤੇ ਉਸ ਬਿਆਨ ਦਾ ਜ਼ਿਕਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਾਂਗਰਸੀ ਲੀਡਰਾਂ ਨੂੰ ਹੱਦ ਟੱਪਣ ਖ਼ਿਲਾਫ਼ ਚੇਤਾਵਨੀ ਦਿੱਤੀ ਸੀ।

[embed]https://twitter.com/INCSandesh/status/995946204478373888[/embed]

 

ਗ਼ੌਰਤਲਬ ਹੈ ਕਿ 6 ਮਈ ਨੂੰ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਕਾਂਗਰਸ ਦੇ ਲੀਡਰ ਕੰਨ ਖੋਲ੍ਹ ਕੇ ਸੁਣ ਲੈਣ, ਜੇ ਤੁਸੀਂ ਹੱਦ ਟੱਪੋਗੇ ਤੋਂ ਇਹ ਮੋਦੀ ਹੈ, ਤੁਹਾਨੂੰ ਇਸ ਦੀ ਕੀਮਤ ਦੇਣੀ ਪਵੇਗੀ।