ਨਵੀਂ ਦਿੱਲੀ: ਆਈਸੀਐਸਈ ਦੀ 10ਵੀਂ ਤੇ ਆਈਐਸਸੀ ਦੀ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ICSE 10ਵੀਂ ਵਿੱਚੋਂ ਮੁੰਬਈ ਦਾ ਸਵੈ ਦਾਸ ਤੇ ISC 12ਵੀਂ ਵਿੱਚੋਂ ਵੀ ਮੁੰਬਈ ਦੇ ਹੀ ਅਭੀਗਿਆਨ ਚੱਕਰਵਰਤੀ ਨੇ ਟਾਪ ਕੀਤਾ ਹੈ। ਨਤੀਜਿਆਂ ਦੀ ਐਲਾਨ ਅੱਜ ਦੁਪਹਿਰ ਨੂੰ ਕੀਤਾ ਗਿਆ।

 



 

ਨਤੀਜੇ ਸੀਆਈਐਸਸੀਈ ਦੀ ਵੈਬਸਾਈਟ CAREERS portal ਤੋਂ ਵੇਖ ਸਕਦੇ ਹਨ। ਵਿਦਿਆਰਥੀ ਐਮਐਮਐਸ ਜ਼ਰੀਏ ਵੀ ਆਪਣਾ ਨਤੀਜਾ ਵੇਖ ਸਕਦੇ ਹਨ। MMS ਜ਼ਰੀਏ ਨਤੀਜਾ ਵੇਖਣ ਲਈ ਵਿਦਿਆਰਥੀਆਂ ਨੂੰ MMS ’ਤੇ ICSE ਤੇ ISC ਟਾਈਪ ਕਰਨ ਤੋਂ ਬਾਅਦ ਆਪਣਾ 7 ਨੰਬਰਾਂ ਦੇ ਯੂਨੀਕ ਆਈਡੀ ਕੋਡ ਲਿਖਣਾ ਪਵੇਗਾ ਤੇ ਇਸ ਨੂੰ 09248082883 ’ਤੇ ਭੇਜਣਾ ਪਵੇਗਾ।



 

ਕਾਊਂਸਲਿੰਗ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਸਜ਼ਾਮੀਨੇਸ਼ਨ (ਸੀਆਈਐਸਸੀਈ) ਨੇ ਪਾਸ ਹੋਣ ਲਈ ਜ਼ਰੂਰੀ ਪਰਸੈਂਟੇਜ ਨਿਯਮਾਂ ਵਿੱਚ ਬਦਲਾਅ ਕੀਤਾ ਸੀ ਜਿਸ ਬਾਅਦ ਆਈਸੀਐਸਸੀ ਪ੍ਰੀਖਿਆ ਜਾਂ 10ਵੀਂ ਜਮਾਤ ਲਈ ਘੱਟ ਤੋਂ ਘੱਟ 33 ਫ਼ੀਸਦੀ ਤੇ 12ਵੀਂ ’ਚੋਂ 35 ਫ਼ੀਸਦੀ ਅੰਕ ਲੈਣ ਵਾਲੇ ਵਿਦਿਆਰਥੀ ਹੀ ਪਾਸ ਹੋਣਗੇ। ਇਹ ਬਦਲਾਅ ਸਾਲ 2019 ਤੋਂ ਲਾਗੂ ਹੋਣਗੇ।