ਬਾਂਸਲ 'ਤੇ ਭੜਕੀ ਕਿਰਨ ਖੇਰ, 'ਮੈਨੂੰ ਇੰਨਾ ਗੁੱਸਾ ਚੜਦਾ ਹੈ, ਇੱਕ ਮਾਰਾਂ ਮੁੱਕਾ ਅਗਲੇ ਦੇ।'
ਏਬੀਪੀ ਸਾਂਝਾ | 18 May 2019 11:54 AM (IST)
ਲੋਕ ਸਭਾ ਸੀਟ ਚੰਡੀਗੜ੍ਹ ਤੋਂ ਬੀਜੇਪੀ ਉਮੀਦਵਾਰ ਕਿਰਨ ਖੇਰ ਆਪਣੇ ਵਿਰੋਧੀ ਦਲ ਦੇ ਲੀਡਰ ਤੇ ਕਾਂਗਰਸ ਉਮੀਦਵਾਰ ਪਵਨ ਕੁਮਾਰ ਬਾਂਸਲ ਵੱਲੋਂ ਝੂਠੇ ਪਰਚੇ ਵੰਡਣ ਸਬੰਧੀ ਖ਼ਾਸਾ ਗੁੱਸੇ ਹੋ ਗਏ। ਕਿਰਨ ਨੇ ਪੰਜਾਬੀ ਵਿੱਚ ਕਿਹਾ, 'ਮੈਨੂੰ ਇੰਨਾ ਗੁੱਸਾ ਚੜਦਾ ਹੈ, ਇੱਕ ਸਾਰਾ ਮੁੱਕਾ ਅਗਲੇ ਦੇ।
ਚੰਡੀਗੜ੍ਹ: ਲੋਕ ਸਭਾ ਸੀਟ ਚੰਡੀਗੜ੍ਹ ਤੋਂ ਬੀਜੇਪੀ ਉਮੀਦਵਾਰ ਕਿਰਨ ਖੇਰ ਆਪਣੇ ਵਿਰੋਧੀ ਦਲ ਦੇ ਲੀਡਰ ਤੇ ਕਾਂਗਰਸ ਉਮੀਦਵਾਰ ਪਵਨ ਕੁਮਾਰ ਬਾਂਸਲ ਵੱਲੋਂ ਝੂਠੇ ਪਰਚੇ ਵੰਡਣ ਸਬੰਧੀ ਖ਼ਾਸਾ ਗੁੱਸੇ ਹੋ ਗਏ। ਕਿਰਨ ਨੇ ਪੰਜਾਬੀ ਵਿੱਚ ਕਿਹਾ, 'ਮੈਨੂੰ ਇੰਨਾ ਗੁੱਸਾ ਚੜਦਾ ਹੈ, ਇੱਕ ਮਾਰਾਂ ਮੁੱਕਾ ਅਗਲੇ ਦੇ।' ਉੱਧਰ ਪਵਨ ਕੁਮਾਰ ਬਾਂਸਲ ਨੇ ਕਿਰਨ ਖੇਰ ਦੇ 'ਮੁੱਕੇ' ਵਾਲੇ ਬਿਆਨ 'ਤੇ ਹੱਸਦਿਆਂ ਕਿਹਾ ਕਿ ਉਹ ਇਸ ਬਿਆਨ 'ਤੇ ਹੱਸਣ ਤੋਂ ਇਲਾਵਾ ਕੋਈ ਹੋਰ ਟਿੱਪਣੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅਗਲੀ ਵਾਰ ਉਨ੍ਹਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਮੈਨੂੰ ਦੋ ਵਾਰ ਸੋਚਣਾ ਪਏਗਾ। ਇਸ ਤੋਂ ਪਹਿਲਾਂ ਕਿਰਨ ਖੇਰ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹ ਪਰਚੇ ਪਾੜਦੀ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਪਰਚਿਆਂ ਨੂੰ ਸ਼ੁੱਕਰਵਾਰ ਸਵੇਰੇ ਅਖ਼ਬਾਰ ਨਾਲ ਵੰਡਿਆ ਗਿਆ ਸੀ। ਖੇਰ ਨੇ ਇਸ ਨੂੰ 'ਕੋਝੀ ਹਰਕਤ' ਦੱਸਿਆ ਸੀ ਕਿਉਂਕਿ ਇਸ ਵਿੱਚ ਕਿਰਨ ਖੇਰ ਵੱਲੋਂ ਕੀਤੇ 18 ਦਾਅਵੇ, ਉਨ੍ਹਾਂ ਦੀਆਂ 25 ਅਸਫਲਤਾਵਾਂ ਤੇ ਜੋ ਉਹ ਵਾਅਦੇ ਲਿਖੇ ਹੋਏ ਸੀ, ਜੋ ਉਨ੍ਹਾਂ ਪੂਰੇ ਨਹੀਂ ਕੀਤੇ।