ਬੰਗਲੁਰੂ: ਪ੍ਰੱਗਿਆ ਠਾਕੁਰ ਵੱਲੋਂ ਨਾਥੂਰਾਮ ਗੋਡਸੇ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਮਾਮਲਾ ਅਜੇ ਠੰਢਾ ਵੀ ਨਹੀਂ ਪਿਆ ਸੀ ਕਿ ਕਰਨਾਟਕ ਦੇ ਦੱਖਣੀ ਕੰਨੜ ਸੀਟ ਤੋਂ ਬੀਜੇਪੀ ਸਾਂਸਦ ਨਲਿਨ ਕੁਮਾਰ ਕਟੀਲ ਨੇ ਆਪਣੇ ਬਿਆਨਾਂ ਨਾਲ ਫੇਰ ਹੰਗਾਮਾ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੱਕ ਬਿਆਨ ‘ਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤੁਲਣਾ ਨਾਥੂਰਾਮ ਗੋਡਸੇ ਨਾਲ ਕੀਤੀ ਹੈ।


ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਗੋਡਸੇ ਨੇ ਇੱਕ ਦਾ ਕਤਲ ਕੀਤਾ ਸੀ ਪਰ ਰਾਜੀਵ ਗਾਂਧੀ ਨੇ 17 ਹਜ਼ਾਰ ਲੋਕਾਂ ਦਾ ਕਤਲ ਕੀਤਾ। ਨਲਿਨ ਨੇ ਵੀਰਵਾਰ ਨੂੰ ਕਿਹਾ, “ਗੋਡਸੇ ਨੇ ਇੱਕ ਨੂੰ ਮਾਰਿਆ, ਕਸਾਬ ਨੇ 72 ਨੂੰ ਮਾਰਿਆ ਤੇ ਰਾਜੀਵ ਗਾਂਧੀ ਨੇ 17 ਹਜ਼ਾਰ ਨੂੰ ਮਾਰਿਆ। ਹੁਣ ਆਪ ਤੈਅ ਕਰ ਲਓ ਕੌਣ ਜ਼ਿਆਦਾ ਜ਼ਾਲਮ ਹੈ।”

ਬੀਜੇਪੀ 1984 ਸਿੱਖ ਕਲਤੇਆਮ ਨੂੰ ਲੈ ਕੇ ਵਾਰ-ਵਾਰ ਕਾਂਗਰਸ ਨੂੰ ਘੇਰ ਰਹੀ ਹੈ। ਇਸ ਤੋਂ ਪਹਿਲਾਂ ਬੀਜੇਪੀ ਉਮੀਦਵਾਰ ਪ੍ਰੱਗਿਆ ਠਾਕੁਰ ਨੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਕਿਹਾ ਸੀ। ਇਸ ‘ਤੇ ਕਾਫੀ ਵਿਵਾਦ ਹੋਇਆ ਸੀ ਤੇ ਮਾਮਲਾ ਗਰਮਾਉਂਦਾ ਦੇਖ ਭਾਜਪਾ ਨੇ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਪ੍ਰੱਗਿਆ ਠਾਕੁਰ ਨੇ ਵੀ ਇਸ ‘ਤੇ ਟਵੀਟ ਕਰ ਮਾਫੀ ਮੰਗੀ ਸੀ।