ਨਵੀਂ ਦਿੱਲੀ: ਕ੍ਰਿਕਟ ਅਜਿਹੀ ਖੇਡ ਹੈ ਜਿਸ ‘ਚ ਸਾਨੂੰ ਕੁਝ ਵੀ ਹੁੰਦਾ ਮਿਲ ਸਦਕਾ ਹੈ, ਫੇਰ ਚਾਹੇ ਉਸ ਦੀ ਉਮੀਦ ਅਸੀਂ ਕਦੇ ਨਾ ਕੀਤੀ ਹੋਏ। ਕੀ ਤੁਸੀਂ ਸੋਚ ਸਕਦੇ ਹੋ ਕਿ ਕਦੇ ਕੋਈ ਟੀਮ ਅਜਿਹੀ ਵੀ ਹੋਵੇਗੀ ਜੋ ‘0’ ਦੌੜਾਂ ‘ਤੇ ਹੀ ਆਊਟ ਹੋ ਗਈ ਤੇ ਟੀਮ ਦੇ ਖਾਤੇ ‘ਚ ਵਿਰੋਧੀ ਟੀਮ ਕਰਕੇ ਐਕਸਟਰਾ ਚਾਰ ਦੌੜਾਂ ਆਈਆਂ।
ਜੀ ਹਾਂ, ਕਸਰਗਾਡ ਗਰਲਜ਼ ਦੀ ਅੰਡਰ-19 ਮਹਿਲਾ ਟੀਮ ਸਿਰਫ ਚਾਰ ਦੌੜਾਂ ‘ਤੇ ਆਲ-ਆਊਟ ਹੋ ਗਈ। ਇਹ ਮੈਚ ਵਾਇਨਾਡ ਨਾਲ ਮੱਲਾਪੁਰਮ ਦੇ ਪੇਰੀਂਥਲਮੰਨਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਸੀ। ਇਸ ਟੀਮ ਦੀ ਕਪਤਾਨ ਅਕਸ਼ਤਾ ਨੇ ਵਾਇਨਾਡ ਖਿਲਾਫ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਟੀਮ ਦੀ ਕਪਤਾਨ ਨੇ ਕਦੇ ਸੁਫਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਸ ਦੀ ਟੀਮ ਮੈਦਾਨ ‘ਚ ਕੁਝ ਹੀ ਮਿੰਟਾਂ ਦੀ ਮਹਿਮਾਨ ਹੋਵੇਗੀ।
ਉਧਰ ਪੰਜ ਦੌੜਾਂ ਦਾ ਪਿੱਛਾ ਕਰਨ ਉੱਤਰੀ ਵਾਇਨਾਡ ਦੀ ਟੀਮ ਪਹਿਲੇ ਹੀ ਓਵਰ ‘ਚ ਆਪਣਾ ਟੀਚਾ ਹਾਸਲ ਕਰ ਮੈਚ ਨੂੰ 10 ਵਿਕਟਾਂ ਨਾਲ ਜਿੱਤ ਗਈ। ਕਸਰਗਾਡ ਦੀ ਮਹਿਲਾ ਟੀਮ ਨਾਲ ਜੋ ਹੋਇਆ, ਉਹ ਇਤਿਹਾਸ ‘ਚ ਦਰਜ ਹੋ ਗਿਆ ਹੈ।
ਕਦੇ ਦੇਖਿਆ ਅਜਿਹਾ ਕ੍ਰਿਕਟ ਮੈਚ! ਪੂਰੀ ਟੀਮ ਜ਼ੀਰੋ 'ਤੇ ਆਊਟ
ਏਬੀਪੀ ਸਾਂਝਾ
Updated at:
17 May 2019 12:03 PM (IST)
ਕੀ ਤੁਸੀਂ ਸੋਚ ਸਕਦੇ ਹੋ ਕਿ ਕਦੇ ਕੋਈ ਟੀਮ ਅਜਿਹੀ ਵੀ ਹੋਵੇਗੀ ਜੋ ‘0’ ਦੌੜਾਂ ‘ਤੇ ਹੀ ਆਊਟ ਹੋ ਗਈ ਤੇ ਟੀਮ ਦੇ ਖਾਤੇ ‘ਚ ਵਿਰੋਧੀ ਟੀਮ ਕਰਕੇ ਐਕਸਟਰਾ ਚਾਰ ਦੌੜਾਂ ਆਈਆਂ।
- - - - - - - - - Advertisement - - - - - - - - -