ਬੰਗਾਲ 'ਚ ਫਿਰ ਵਿਗੜਿਆ ਮਾਹੌਲ, ਦੇਰ ਰਾਤ ਬੀਜੇਪੀ ਲੀਡਰਾਂ ਦੀਆਂ ਗੱਡੀਆਂ ਭੰਨ੍ਹੀਆਂ
ਏਬੀਪੀ ਸਾਂਝਾ | 17 May 2019 09:46 AM (IST)
ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ 'ਤੇ ਬੀਜੇਪੀ ਲੀਡਰ ਮੁਕੁਲ ਰਾਏ ਦੀ ਗੱਡੀ ਵਿੱਚ ਤੋੜਫੋੜ ਕਰਨ ਦਾ ਇਲਜ਼ਾਮ ਲੱਗਿਆ ਹੈ। ਉੱਧਰ ਸਥਾਨਕ ਲੋਕਾਂ ਨੇ ਮੁਕੁਲ ਰਾਏ ਖ਼ਿਲਾਫ਼ ਸੀਪੀਐਮ ਨਾਲ ਮਿਲ ਕੇ ਟੀਐਮਸੀ ਖ਼ਿਲਾਫ਼ ਸਾਜ਼ਿਸ਼ ਘੜਨ ਦਾ ਇਲਜ਼ਾਮ ਲਾਇਆ ਹੈ।
ਕੋਲਕਾਤਾ: ਚੋਣਾਂ ਦੇ ਦਿਨਾਂ ਵਿੱਚ ਪੱਛਮ ਬੰਗਾਲ ਦੀ ਸਿਆਸਤ ਬੇਹੱਦ ਗਰਮਾਈ ਹੋਈ ਹੈ। ਕੱਲ੍ਹ ਦੇਰ ਰਾਤ ਸੂਬੇ ਦੇ ਦਮਦਮ ਵਿੱਚ ਹਾਈ ਵੋਲਟੇਜ ਡ੍ਰਾਮਾ ਵੇਖਣ ਨੂੰ ਮਿਲਿਆ। ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ 'ਤੇ ਬੀਜੇਪੀ ਲੀਡਰ ਮੁਕੁਲ ਰਾਏ ਦੀ ਗੱਡੀ ਵਿੱਚ ਤੋੜਫੋੜ ਕਰਨ ਦਾ ਇਲਜ਼ਾਮ ਲੱਗਿਆ ਹੈ। ਉੱਧਰ ਸਥਾਨਕ ਲੋਕਾਂ ਨੇ ਮੁਕੁਲ ਰਾਏ ਖ਼ਿਲਾਫ਼ ਸੀਪੀਐਮ ਨਾਲ ਮਿਲ ਕੇ ਟੀਐਮਸੀ ਖ਼ਿਲਾਫ਼ ਸਾਜ਼ਿਸ਼ ਘੜਨ ਦਾ ਇਲਜ਼ਾਮ ਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਨਗਰਬਾਜ਼ਾਰ ਦੀ ਹੈ। ਪੱਛਮ ਬੰਗਾਲ ਦੀ ਦਮਦਮ ਲੋਕ ਸਭਾ ਸੀਟ ਤੋਂ ਬੀਜੇਪੀ ਉਮੀਦਵਰਾ ਸਮਿਕ ਭੱਟਾਚਾਰਿਆ ਤੇ ਮੁਕੁਲ ਰਾਏ ਇੱਕ ਘਰ ਵਿੱਚ ਬੈਠੇ ਸਨ। ਇਸੇ ਦੌਰਾਨ ਟੀਐਮਸੀ ਸਮਰਥਕਾਂ ਨੇ ਉਨਾਂ ਦੀਆਂ ਬਾਹਰ ਲੱਗੀਆਂ ਗੱਡੀਆਂ 'ਤੇ ਹਮਲਾ ਕਰ ਦਿੱਤਾ। ਘਟਨਾ ਰਾਤ ਕਰੀਬ 11 ਵਜੇ ਵਾਪਰੀ। ਟੀਐਮਸੀ ਦਾ ਇਲਜ਼ਾਮ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਬਾਅਦ ਇਸ ਇਲਾਕੇ ਦੇ ਸਥਾਨਕ ਲੋਕ ਇੱਕ ਮਕਾਨ ਦੇ ਸਾਹਮਣੇ ਆ ਕੇ ਜੁਟ ਗਏ ਸੀ। ਸਥਾਨਕ ਲੋਕਾਂ ਨੇ ਇਲਜ਼ਾਮ ਲਾਇਆ ਹੈ ਕਿ ਬੀਜੇਪੀ ਲੀਡਰ ਮੁਕੁਲ ਰਾਏ ਇਸ ਮਕਾਨ ਦੇ ਅੰਦਰ ਸੀਪੀਐਮ ਲੀਡਰਾਂ ਨਾਲ ਸਾਜ਼ਿਸ਼ ਘੜ ਰਹੇ ਸਨ। ਬੀਜੇਪੀ ਲੀਡਰਾਂ ਦੀਆਂ ਗੱਡੀਆਂ ਭੰਨ੍ਹਣ ਵਾਲੇ ਇਹ ਸਥਾਨਕ ਲੋਕ ਟੀਐਮਸੀ ਸਮਰਥਕ ਦੱਸੇ ਜਾ ਰਹੇ ਹਨ।