ਯਮੁਨਾਨਗਰ ਚ ਬੀਜੇਪੀ ਵੱਲੋਂ ਐਸਵਾਈਐਲ ਦੇ ਪਾਣੀ ਨੂੰ ਲੈਕੇ ਇਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ। ਇਸ ਵਿਲੱਖਣ ਕਿਸਮ ਦੇ ਧਰਨੇ ਲਈ ਮੰਚ ਬਣਾਇਆ ਗਿਆ। ਮੰਚ ਤੇ ਬੀਜੇਪੀ ਦੇ ਵਿਧਾਇਕਾਂ ਤੋਂ ਲੈਕੇ ਜ਼ਿਲ੍ਹਾ ਪ੍ਰਧਾਨ ਤਕ ਬੈਠੇ ਸਨ। ਜੋ ਕਿ ਦੇਸ਼ਭਗਤੀ ਦੇ ਗਾਣੇ ਲਾਕੇ ਨੱਚ ਗਾਕੇ ਮਸਤੀ 'ਚ ਝੂਮਦੇ ਨਜ਼ਰ ਆਏ।


ਇਸ ਦੌਰਾਨ ਉੱਥੇ ਕਿਸਾਨ ਆ ਗਏ ਤੇ ਵਿਰੋਧ ਕੀਤਾ ਗਿਆ। ਹਾਲਾਂਕਿ ਕਿਸਾਨਾਂ ਨੂੰ ਕੁਝ ਹੀ ਦੂਰੀ 'ਤੇ ਪੁਲਿਸ ਫੋਰਸ ਨੇ ਰੋਕ ਲਿਆ। ਕਿਸਾਨ ਸੜਕ ਵਿਚਾਲੇ ਹੀ ਧਰਨੇ 'ਤੇ ਬਹਿ ਗਏ। ਉਨ੍ਹਾਂ ਕਿਹਾ ਬੀਜੇਪੀ ਵੱਲੋਂ ਐਸਵਾਈਐਲ ਦਾ ਮੁੱਦਾ ਚੁੱਕ ਕੇ ਡਰਾਮਾ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਇਹ ਇਨ੍ਹਾਂ ਦੀ ਚਾਲ ਹੈ।


ਕਿਸਾਨਾਂ ਨੇ ਕਿਹਾ ਪਿਛਲੇ 22 ਦਿਨਾਂ 'ਚ ਕਰੀਬ ਦੋ ਦਰਜਨ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਨੱਚ ਗਾਕੇ ਜਸ਼ਨ ਮਨਾ ਰਹੇ ਹਨ। ਕਿਸਾਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ 4 ਸਾਲ ਤੋਂ ਤਾਂ ਐਸਵਾਈਐਲ ਦਾ ਪਾਣੀ ਨਜ਼ਰ ਨਹੀਂ ਆਇਆ ਤੇ ਜਿੱਥੇ ਪਾਣੀ ਦੀ ਲੋੜ ਹੈ ਯਮੁਨਾਨਗਰ 'ਚ ਖੁਦਾਈ ਕੀਤੀ ਗਈ ਦਾਦਪੁਰ ਨੱਲੀ ਨਾਮਕ ਨਹਿਰ ਵੀ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ। ਜਿਸ ਕਾਰਨ ਕਿਸਾਨਾਂ ਨੇ ਕਰੀਬ ਇਕ ਸਾਲ ਤਕ ਧਰਨਾ ਦਿੱਤਾ ਤੇ ਉਹ ਸਮਾਂ ਸਰਕਾਰ ਨੂੰ ਯਾਦ ਨਹੀਂ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ