ਕੋਲਕਾਤਾ: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ (JP Nadda) ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਲਈ ਜਨ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ 'ਚ ਹਨ। ਇਸੇ ਦੇ ਮੱਦੇਨਜ਼ਰ ਉਨ੍ਹਾਂ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ (West Bengal) ਦਾ ਦੌਰਾ ਕੀਤਾ। ਇਸ ਦੌਰਾਨ ਉਹ ਮਾਲਦਾ (malda) ਪਹੁੰਚੇ ਜਿੱਥੇ ਉਨ੍ਹਾਂ ਨੇ ਇੱਕ ਜਨ ਸਭਾ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਅਸੀਂ ਸਾਰੇ ਇੱਥੇ ਕ੍ਰਿਸ਼ਕ ਮੁਹਿੰਮ 'ਚ ਕ੍ਰਿਸ਼ਕ ਦੇ ਨਾਲ ਸਹਿਭੋਗ ਸਮਾਗਮ 'ਚ ਹਿੱਸਾ ਲੈਣ ਆਏ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕ੍ਰਿਸ਼ਕ ਸਹਭੋਗ 'ਚ ਮੈਂ ਤੁਹਾਡੇ ਸਾਰਿਆਂ ਦੇ ਨਾਲ ਇੱਕਠਾ ਹੀ ਭੋਜਨ ਕਰਾਂਗਾ।

ਇਸ ਦੌਰਾਨ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਨੱਡਾ ਨੇ ਕਿਹਾ ਕਿ ਅੱਜ ਬੰਗਾਲ ਦੇ ਕਰੀਬ 25 ਲੱਖ ਕਿਸਾਨਾਂ ਨੇ ਕੇਂਗਰ ਸਰਕਾਰ ਨੂੰ ਪੀਐਮ ਕਿਸਾਨ ਸੰਮਾਨ ਨਿਧੀ ਯੋਜਨਾ ਲਈ ਅਰਜ਼ੀ ਭੇਜੀ ਹੈ, ਤਾਂ ਮਮਤਾ ਜੀ ਕਹਿੰਦੀ ਹੈ ਕਿ ਮੈਂ ਵੀ ਯੋਜਨਾ ਲਾਗੂ ਕਰਾਂਗੀ। ਮਮਤਾ ਦਾ ਹੁਣ ਚੋਣ ਆ ਗਏ ਹਨ। ਹੁਣ ਪਛਤਾਏ ਕੀ ਹੋਇਆ ਜਦੋਂ ਚਿੜੀ ਚੁੱਗ ਗਈ ਖੇਤ।

ਇਹ ਵੀ ਪੜ੍ਹੋਗੁਜਰਾਤ ਹਾਈ ਕੋਰਟ ਦੀ ਡਾਈਮੰਡ ਜੁਬਲੀ ਮੌਕੇ ਮੋਦੀ ਨੇ ਗਿਣਵਾਈ ਨਿਆਂਪਾਲਿਕਾ ਦੀਆਂ ਤਾਕਤਾਂ

ਮਾਲਦਾ ਰੈਲੀ ਦੌਰਾਨ ਜੇਪੀ ਨੱਡਾ ਨੇ ਮਮਤਾ ਬੈਨਰਜੀ 'ਤੇ ਸਿੱਧਾ ਹਮਲਾ ਬੋਲਦਿਆਂ ਕਿਹਾ, "ਜੈ ਸ੍ਰੀ ਰਾਮ ਦੇ ਨਾਰੇ 'ਤੇ ਦੀਦੀ ਨੂੰ ਗੁੱਸਾ ਕਿਉਂ ਆਉਂਦਾ ਹੈ? ਬੰਗਾਲ ਨੇ ਦੀਦੀ ਨੂੰ ਬਾਏ-ਬਾਏ ਕਰਨ ਦਾ ਮਨ ਬਣਾ ਲਿਆ ਹੈ।"

ਇਸ ਦੇ ਨਾਲ ਹੀ ਕੇਂਦਰ ਦੀ ਤਾਰੀਫ ਕਰਦਿਆਂ ਨੱਡਾ ਨੇ ਕਿਹਾ ਕਿ ਪੀਐਮ ਮੋਦੀ ਨੇ ਐਮਐਸਪੀ ਲਾਗਤ ਤੋਂ ਡੇਢ ਗੁਣਾ ਵਧੇਰੇ ਦੇਣ ਦਾ ਫੈਸਲਾ ਕੀਤਾ ਹੈ। ਖੇਤੀ ਸੈਕਟਰ ਫੰਡ '1500 ਕਰੋੜ ਰੁਪਏ ਅਤੇ 3 ਪ੍ਰੋਜੈਕਟ ਸੈਂਸ਼ਨ ਕੀਤੇ ਹਨ।

ਇਹ ਵੀ ਪੜ੍ਹੋ:  ਦੋ ਬੱਚਿਆਂ ਸਮੇਤ ਪਤਨੀ ਦਾ ਕੀਤਾ ਕਤਲ ਕਰਨ ਮਗਰੋਂ ਠੇਕੇਦਾਰ ਨੇ ਖੁਦ ਨੂੰ ਮਾਰੀ ਗੋਲੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490