ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਕਾਰਜਕਾਰੀ, ਵਿਧਾਨ ਸਭਾ ਅਤੇ ਨਿਆਂਪਾਲਿਕਾ ਨੂੰ ਦਿੱਤੀ ਜ਼ਿੰਮੇਵਾਰੀ ਸਾਡੇ ਸੰਵਿਧਾਨ ਲਈ ਪ੍ਰਾਣਵਾਯੂ ਵਰਗੀ ਹੈ। ਸਾਡੀ ਨਿਆਂਪਾਲਿਕਾ ਨੇ ਸੰਵਿਧਾਨ ਦੇ ਪ੍ਰਾਣਵਾਯੂ ਦੀ ਜ਼ਿੰਮੇਵਾਰੀ ਨਿਭਾਈ ਹੈ।
ਇਹ ਵੀ ਪੜ੍ਹੋ: ਚੱਕਾ ਜਾਮ ਨੂੰ ਰਾਹੁਲ ਗਾਂਧੀ ਦਾ ਸਮਰਥਨ, ਕਿਹਾ 'ਕਿਸਾਨਾਂ ਤੋਂ ਇਲਾਵਾ ਦੇਸ਼ ਲਈ ਵੀ ਘਾਤਕ ਖੇਤੀ ਕਾਨੂੰਨ'
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਨਿਆਂਪਾਲਿਕਾ ਪ੍ਰਤੀ ਯਕੀਨ ਨੇ ਆਮ ਨਾਗਰਿਕਾਂ ਦੇ ਦਿਲਾਂ 'ਚ ਇੱਕ ਆਤਮ ਵਿਸ਼ਵਾਸ਼ ਜਗਾਇਆ ਹੈ। ਸੱਚਾਈ ਲਈ ਖੜ੍ਹੇ ਹੋਣ ਦੀ ਤਾਕਤ ਦਿੱਤੀ ਹੈ। ਆਜ਼ਾਦੀ ਤੋਂ ਹੁਣ ਤੱਤ ਦੇ ਸਫ਼ਰ 'ਚ ਅਸੀਂ ਨਿਆਂਪਾਲਿਕਾ ਦੇ ਯੋਗਦਾਨ ਦੀ ਚਰਚਾ ਕਰਦੇ ਹਾਂ।
ਆਪਣੇ ਸੰਬੋਧਨ 'ਚ ਮੋਦੀ ਨੇ ਕਿਹਾ ਸਾਡੀ ਨਿਆਂ ਪ੍ਰਣਾਲੀ ਅਜਿਹੀ ਹੋਣੀ ਚਾਹੀਦੀ ਹੈ ਕਿ ਇਹ ਸਮਾਜ ਦੇ ਆਖਰੀ ਕਿਨਾਰੇ 'ਤੇ ਖੜੇ ਵਿਅਕਤੀ ਤੱਕ ਵੀ ਪਹੁੰਚਯੋਗ ਹੋਵੇ, ਜਿੱਥੇ ਹਰ ਵਿਅਕਤੀ ਲਈ ਨਿਆਂ ਦੀ ਗਰੰਟੀ ਹੁੰਦੀ ਹੈ ਅਤੇ ਸਮੇਂ ਸਿਰ ਨਿਆਂ ਦੀ ਗਰੰਟੀ ਹੁੰਦੀ ਹੈ। ਸਰਕਾਰ ਵੀ ਇਸ ਦਿਸ਼ਾ ਵਿਚ ਆਪਣੇ ਫਰਜ਼ਾਂ ਨੂੰ ਨਿਭਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਿਆਂ ਦੇ ਜੋ ਅਦਰਸ਼ ਭਾਰਤੀ ਸੰਸਕਾਰਾਂ ਦਾ ਹਿੱਸਾ ਰਹੇ ਹਨ, ਉਹ ਨਿਆਂ ਹਰ ਭਾਰਤੀ ਦਾ ਅਧਿਕਾਰ ਹੈ। ਇਸ ਲਈ, ਨਿਆਂਪਾਲਿਕਾ ਅਤੇ ਸਰਕਾਰ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਵਿਸ਼ਵ ਪੱਧਰੀ ਨਿਆਂ ਪ੍ਰਣਾਲੀ ਨੂੰ ਖੜ੍ਹਾਂ ਕਰ ਸਕਣ।
ਇਹ ਵੀ ਪੜ੍ਹੋ: Flowers at Ghazipur Border: ਗਾਜ਼ੀਪੁਰ ਸਰਹੱਦ 'ਤੇ ਜਿੱਥੇ ਪੁਲਿਸ ਨੇ ਲਗਾਇਆਂ ਸੀ ਕਿਲਾਂ, ਕਿਸਾਨਾਂ ਨੇ ਮਿੱਟੀ ਪਾ ਬੀਜੇ ਫੁੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904