ਭੋਪਾਲ: ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਸਬੰਧੀ ਅੱਜ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੀਜੇਪੀ ਦਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕੀਤਾ। ਇਸ ਨੂੰ ‘ਦ੍ਰਿਸ਼ਟੀ ਪੱਤਰ’ ਦਾ ਨਾਂਅ ਦਿੱਤਾ ਗਿਆ ਹੈ। ਇਸ ਵਿੱਚ ਬੀਜੇਪੀ ਨੇ ਮਹਿਲਾਵਾਂ ਤੋਂ ਲੈ ਕੇ ਕਿਸਾਨਾਂ ਤੇ ਨੌਜਵਾਨਾਂ ਲਈ ਵੱਡੇ ਵਾਅਦੇ ਕੀਤੇ ਹਨ। ਇਸ ਦੇ ਨਾਲ ਹੀ ਹੁਣ ਤਕ ਦੇ ਕਾਰਜਕਾਲ ਵਿੱਚ ਆਪਣੇ ਕੰਮਾਂ ਦੀ ਬਿਓਰਾ ਵੀ ਦਿੱਤਾ ਗਿਆ ਹੈ। ਸ਼ਿਵਰਾਜ ਸਿੰਘ ਨੇ ਰੋਟੀ, ਕੱਪੜਾ ਤੇ ਮਕਾਨ ਨੂੰ ਹੀ ਆਪਣਾ ਸੰਕਲਪ ਦੱਸਿਆ ਹੈ। ਇਸ ਤੋਂ ਇਲਾਵਾ GST ਦੀ ਵਜ੍ਹਾ ਕਰਕੇ ਵਪਾਰੀਆਂ ਦ ਨਾਰਾਜ਼ਗੀ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।
ਮੈਨੀਫੈਸਟੋ ਵਿੱਚ ਬੀਜੇਪੀ ਦੇ ਆਪਣੇ ਵਾਅਦਿਆਂ ਦੀ ਲਿਸਟ ਮੁਤਾਬਕ ਗਰੀਬਾਂ ਦੀ ਭਲਾਈ ਲਈ ਹਰ ਗਰੀਬ ਨੂੰ ਪੱਕਾ ਮਕਾਨ, ਸਸਤੀ ਬਿਜਲੀ ਮੁਹੱਈਆ ਕਰਵਾਈ ਜਾਏਗੀ। ਪੇਪਰਾਂ ਵਿੱਚੋਂ 75 ਫ਼ੀਸਦੀ ਨੰਬਰ ਲਿਆਉਣ ਵਾਲੇ ਬੱਚਿਆਂ ਨੂੰ ਸਕੂਟੀਆਂ ਦੇਣ ਦਾ ਵਾਅਦਾ ਕੀਤਾ ਹੈ। ਉੱਚ ਸਿੱਖਿਆ ਲਈ ਗਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਦਿੱਤੀ ਜਾਏਗੀ। ਆਮ ਵਰਗ ਦੇ ਬੱਚਿਆਂ ਦੀ ਪੀਐਚਡੀ ਤਕ ਮੁਫ਼ਤ ਪੜ੍ਹਾਈ ਕਰਵਾਈ ਜਾਏਗੀ। ਨੌਜਵਾਨਾਂ ਲਈ 10 ਲੱਖ ਨੌਕਰੀਆਂ ਦਾ ਬੰਦੋਬਸਤ ਕੀਤਾ ਜਾਏਗਾ।
ਬੀਜੇਪੀ ਨੇ ਕਿਹਾ ਹੈ ਕਿ ਕਿਸਾਨਾਂ ਦੇ ਕਲਿਆਣ ਲਈ 32,701 ਰੁਪਏ ਵੰਡੇ ਗਏ ਹਨ। ਪ੍ਰਤੀ ਹੈਕਟੇਅਰ ਦੇ ਛੋਟੇ ਕਿਸਾਨਾਂ ਲਈ ਸਿੱਧੇ ਖ਼ਾਤਿਆਂ ’ਚ ਪੈਸੇ ਪਾਏ ਜਾਣਗੇ। ਨਰਮਦਾ ਮਾਲਵਾ ਲਿੰਕ ਦੇ ਕੰਮ ਮੁਕੰਮਲ ਕੀਤਾ ਜਾਏਗਾ ਅਤੇ ਚੰਬਲ ਐਕਸਪ੍ਰੈਸ ਬਣਾਉਣ ਤੋਂ ਇਲਾਵਾ ਬਿਜਲੀ ਉਤਪਾਦਨ ਵਧਾਉਣ ਦੀ ਵੀ ਗੱਲ ਕਹੀ ਗਈ ਹੈ। ਸ਼ਹਿਰੀ ਟਰਾਂਸਪੋਰਟ ਲਈ ਮੈਟਰੋ, ਸਮਾਰਟ ਸਿਟੀ ਤੇ ਸਮਾਰਟ ਵਿਲੇਜ ਬਣਾਏ ਜਾਣਗੇ। ਇੱਕ ਹਜ਼ਾਰ ਤਕ ਦੀ ਆਬਾਦੀ ਵਾਲੇ ਪਿੰਡਾਂ ਵਿੱਚ ਸਾਫ ਪਾਣੀ ਮੁਹੱਈਆ ਕਰਾਇਆ ਜਾਏਗਾ।
ਮਹਿਲਾ ਸਸ਼ਕਤੀਕਰਨ ਲਈ ਸੈਲਫ ਹੈਲਪ ਗਰੁੱਪ ਦਾ ਵਾਅਦਾ ਕੀਤਾ ਗਿਆ ਹੈ। ਟੂਰਿਜ਼ਮ, ਆਈਟੀ ਤੇ ਰੀਅਲ ਅਸਟੇਟ ਵਿੱਚ ਨਿਵੇਸ਼ ਵਧਾਇਆ ਜਾਏਗਾ। ਮੁਲਾਜ਼ਮਾਂ ਲਈ ਬੀਜੇਪੀ ਨਵਾਂ ਤਨਖ਼ਾਹ ਕਮਿਸ਼ਨ ਲੈ ਕੇ ਆਏਗੀ। ਇਸ ਤੋਂ ਇਲਾਵਾ ਮੈਨੀਫੈਸਟੋ ਵਿੱਚ ਵਿਸ਼ੇਸ਼ ਪੱਛੜੀਆਂ ਜਨਜਾਤੀਆਂ ਨੂੰ ਇੱਕ ਹਜ਼ਾਰ ਰੁਪਏ ਮਾਸਿਕ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਬਜੇਪੀ ਦੀ ਕੇਂਦਰ ਦੀ ਸਰਕਾਰ ਦੀ ਜੇ ਗੱਲ ਕੀਤੀ ਜਾਏ ਤਾਂ ਚਾਰ ਸਾਲ ਦੇ ਕਾਰਜਕਾਲ ਵਿੱਚ ਮੋਦੀ ਸਰਕਾਰ ਸਿਰਫ 9 ਸੁਧਾਰ ਪੂਰੇ ਕਰ ਪਾਈ ਹੈ ਜਦਕਿ ਟੀਚਾ 30 ਸੁਧਾਰਾਂ ਦਾ ਸੀ। ਇਨ੍ਹਾਂ ਵਿੱਚੋਂ 15 ਸੁਧਾਰ ਅੱਧ-ਪਚੱਧੇ ਪੂਰੇ ਕੀਤੇ ਗਏ ਜਦਕਿ 6 ਹਾਲੇ ਤਕ ਸ਼ੁਰੂ ਹੀ ਨਹੀਂ ਕੀਤੇ ਗਏ। ਅਮਰੀਕੀ ਥਿੰਕ ਟੈਂਕ ਸੈਂਟਰ ਫਾਰ ਸਟਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (CSIS) ਨੇ ਸਰਕਾਰ ਨੂੰ ਸੁਧਾਰ ਕਾਰਜਾਂ ਦਾ ਪੂਰਾ ਸਕੋਰ ਕਾਰਡ ਜਾਰੀ ਕੀਤਾ ਹੈ। CSIS ਸਰਕਾਰ ਦੇ ਰਿਫਾਰਮ ਦਾ ਮਹੀਨਾਵਾਰ ਡੇਟਾ ਇਕੱਠਾ ਕਰਦਾ ਹੈ।
ਇਹ ਵੀ ਪੜ੍ਹੋ - ਸਾਢੇ ਸਾਰ ਸਾਲ ’ਚ ਮੋਦੀ ਸਰਕਾਰ ਵੱਲੋਂ 30 ’ਚੋਂ ਸਿਰਫ 9 ਟੀਚੇ ਹਾਸਲ