ਰਾਮ ਮੰਦਰ ਦੇ ਨਾਂ 'ਤੇ ਚੰਦਾ ਲੈ ਭਾਜਪਾ ਵਰਕਰ ਪੀਂਦੇ ਸ਼ਰਾਬ, ਕਾਂਗਰਸ ਨੇਤਾ ਦੇ ਬਿਆਨ 'ਤੇ ਮੱਚਿਆ ਬਵਾਲ
ਏਬੀਪੀ ਸਾਂਝਾ | 05 Feb 2021 11:47 AM (IST)
ਅਯੋਧਿਆ ‘ਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ। ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਮੰਦਰ ਨਿਰਮਾਣ ਲਈ ਇੱਕ ਟਰੱਸਟ ਦਾ ਗਠਨ ਕੀਤਾ ਗਿਆ ਹੈ। ਇਸ ਦੀ ਦੇਖ-ਰੇਖ ‘ਚ ਰਾਮ ਮੰਦਰ ਦਾ ਨਿਰਮਾਣ ਕੰਮ ਚੱਲ ਰਿਹਾ ਹੈ।
ਇੰਦੌਰ: ਮੱਧ ਪ੍ਰਦੇਸ਼ ਦੇ ਝਾਬੂਆ ਦੇ ਕਾਂਗਰਸ ਵਿਧਾਇਕ ਤੇ ਸਾਬਕਾ ਕੇਂਦਰੀ ਮੰਤਰੀ ਕਾਂਤੀਲਾਲ ਭੂਰਿਆ (Kantilal Bhuria) ਨੇ ਰਾਮ ਮੰਦਰ ਦੇ ਚੰਦੇ ‘ਤੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਲੋਕ ਰਾਮ ਮੰਦਰ (Fund For Ram Mandir) ਦੇ ਨਾਂ ‘ਤੇ ਇੱਕ ਸਾਲ ਤੋਂ ਚੰਦਾ ਇਕੱਠਾ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ (BJP Worker) ਦੇ ਲੋਕ ਮੰਦਰ ਦੇ ਨਾਂ ‘ਤੇ ਫੰਡ ਇਕੱਠਾ ਕਰਕੇ ਸ਼ਾਮ ਨੂੰ ਸ਼ਰਾਬ (Alcohol) ਪੀਂਦੇ ਹਨ। ਕਾਂਤੀਲਾਲ ਨੇ ਕਿਹਾ ਕਿ ਰਾਮ ਮੰਦਰ ਦੇ ਨਾਂ ‘ਤੇ ਹੁਣ ਤੱਕ ਕਰੋੜਾਂ ਰੁਪਏ ਦਾ ਦਾਨ ਇਕੱਠਾ ਹੋ ਚੁੱਕਿਆ ਹੈ। ਕਾਂਗਰਸ ਲੀਡਰ ਦੇ ਇਸ ਬਿਆਨ ਤੋਂ ਮਗਰੋਂ ਭਾਜਪਾ ਵੱਲੋਂ ਵੱਖ-ਵੱਖ ਪ੍ਰਤੀਕਿਰੀਆਵਾਂ ਸਾਹਮਣੇ ਆ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਪ੍ਰੋਟੇਮ ਸਪੀਕਰ ਰਮੇਸ਼ਵਰ ਸ਼ਰਮਾ ਨੇ ਕਿਹਾ ਕਿ ਕਾਂਤੀਲਾਲ ਭੂਰੀਆ ਨੂੰ ਰਾਮ ਸ਼ਰਧਾਲੂਆਂ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਤੇ ਰਾਮ ਮੰਦਰ ਦੀ ਸ਼ਾਂਤੀ ਨਾਲ ਉਸਾਰੀ ਹੋਣ ਦੇਣੀ ਚਾਹੀਦੀ ਹੈ। ਭਾਜਪਾ ਨੇਤਾ ਨੇ ਕਿਹਾ ਕਿ ਦਾਨ ਦਾ ਸਾਰਾ ਖ਼ਾਤਾ ਟਰੱਸਟ ਵੱਲੋਂ ਰੱਖਿਆ ਜਾ ਰਿਹਾ ਹੈ। ਕਾਂਗਰਸ ਦੇ ਵਿਧਾਇਕ ਕਾਂਤੀਲਾਲ ਭੂਰੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਜਪਾ ਦਾ ਲੰਬੇ ਸਮੇਂ ਤੋਂ ਮੰਦਰ ਬਣਾਉਣ ਦਾ ਨਾਅਰਾ ਹੈ, ਕਰੋੜਾਂ ਰੁਪਏ ਪਹਿਲਾਂ ਵੀ ਇਕੱਠੇ ਕੀਤੇ ਜਾ ਚੁੱਕੇ ਹਨ ਪਰ ਉਸ ਦਾ ਹਿਸਾਬ ਨਹੀਂ ਦਿੱਤਾ। ਅੱਜ ਕੱਲ੍ਹ ਭਾਜਪਾ ਨੇਤਾ ਘਰ-ਘਰ ਜਾ ਰਹੇ ਹਨ, ਸ਼ਾਮ ਨੂੰ ਪੈਸੇ ਇਕੱਠੇ ਕਰ ਰਹੇ ਹਨ ਤੇ ਸ਼ਰਾਬ ਪੀ ਰਹੇ ਹਨ। ਇਹ ਵੀ ਪੜ੍ਹੋ: ਗੁਰਦਾਸਪੁਰ ਦੀ ਕੁੜੀ ਨੇ 80 ਦੀ ਰਫ਼ਤਾਰ ’ਤੇ ਸਕੂਟੀ ਭਜਾ ਲੁਟੇਰਿਆਂ ਨੂੰ ਜਾ ਦਬੋਚਿਆ, ਮੋਬਾਈਲ ਵਾਪਸ ਲੈਣ ਲਈ ਭਿੜ ਗਈ ਸ਼ੇਰਨੀ, ਜਾਣੋ ਫਿਰ ਕੀ ਹੋਇਆ... ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904