ਭਾਜਪਾ ਨੇ ਰੁਪਾਨੀ ਹੱਥ ਮੁੜ ਸੌਂਪੀ ਗੁਜਰਾਤ ਦੀ ਵਾਗਡੋਰ
ਏਬੀਪੀ ਸਾਂਝਾ | 22 Dec 2017 06:11 PM (IST)
ਗੁਜਰਾਤ ਵਿੱਚ 99 ਸੀਟਾਂ ਨਾਲ ਬਣੀ ਭਾਜਪਾ ਦੀ ਸਰਕਾਰ ਦੇ ਮੁੱਖ ਮੰਤਰੀ ਦੀ ਕੁਰਸੀ ਮੁੜ ਵਿਜੈ ਰੁਪਾਨੀ ਨੂੰ ਹੀ ਸੌਂਪ ਦਿੱਤੀ ਗਈ ਹੈ। ਅੱਜ ਸ਼ਾਮ ਹੋਈ ਬੈਠਕ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਸਮੇਤ ਕਈ ਭਾਜਪਾ ਲੀਡਰਾਂ ਦੇ ਇਹ ਫੈਸਲਾ ਲਿਆ ਕਿ ਮੁੱਖ ਮੰਤਰੀ ਦੀ ਕੁਰਸੀ ਮੁੜ ਵਿਜੈ ਰੁਪਾਨੀ ਨੂੰ ਹੀ ਦੇਣੀ ਚਾਹੀਦੀ ਹੈ। ਇਸਦੇ ਨਾਲ ਹੀ ਨਿਤਿਨ ਪਟੇਲ ਨੂੰ ਉਪ-ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲਿਆ। ਜੇਤਲੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੀ ਘੋਸ਼ਣਾ ਕੀਤੀ ਤੇ 25 ਨੂੰ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਰੋਹ ਕਰਵਾਇਆ ਜਾਵੇਗਾ। ਸੂਤਰਾਂ ਦੇ ਅਨੁਸਾਰ ਭਾਜਪਾ ਨੇ ਆਪਣੀ ਛਵੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਹੀ ਮੁੱਖ ਮੰਤਰੀ ਦੀ ਕੁਰਸੀ ਮੁੜ ਵਿਜੈ ਰੁਪਾਨੀ ਨੂੰ ਦੇਣ ਦਾ ਫੈਸਲਾ ਕੀਤਾ ਹੈ। ਹਲਾਂਕਿ, ਭਾਜਪਾ ਦੇ ਕਈ ਲੀਡਰਾਂ ਨੇ ਗੁਜਰਾਤ ਵਿੱਚ ਹੋਈਆਂ ਰੈਲੀਆਂ ਦੌਰਾਨ ਵਿਜੈ ਰੁਪਾਨੀ ਵੱਲ ਇਸ਼ਾਰਾ ਕੀਤਾ ਸੀ, ਤੇ ਹੁਣ ਗੁਜਰਾਤ ਦੀ ਵਾਗਡੋਰ ਮੁੜ ਵਿਜੈ ਰੁਪਾਨੀ ਦੇ ਹੇਠ ਦਿੱਤੀ ਗਈ ਹੈ।