ਲਖਨਊ: ਕਿਸਾਨ ਕਰੀਬ ਢਾਈ ਮਹੀਨਿਆਂ ਤੋਂ ਆਪਣੇ ਹੱਕਾਂ ਅਤੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡੱਟੇ ਹੋਏ ਹਨ। ਅਜਿਹੇ 'ਚ ਕਿਸਾਨ ਅੰਦੋਲਨ ਦਾ ਲੰਬਾ ਖਿੱਚਣਾ ਭਾਜਪਾ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਦਾ ਸਿੱਧਾ ਅਸਰ ਪੰਚਾਇਤੀ ਚੋਣਾਂ ਦੇ ਨਾਲ-ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਵੇਖਣ ਨੂੰ ਮਿਲ ਸਕਦਾ ਹੈ।

ਦੱਸ ਦਈਏ ਕਿ ਹਾਈਕੋਰਟ ਦੇ ਹੁਕਮ ਤੋਂ ਬਾਅਦ ਅਪਰੈਲ 'ਚ ਯੂਪੀ ਪੰਚਾਇਤੀ ਚੋਣਾਂ ਕਰਵਾਉਣੀਆਂ ਹਨ। ਅਜਿਹੇ 'ਚ ਭਾਜਪਾ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾ ਸਾਫ਼ ਨਜ਼ਰ ਆ ਰਹੀਆਂ ਹਨ। ਇੱਥੋਂ ਤਕ ਕਿ ਕਈ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਅੰਦੋਲਨ ਦਾ ਜਲਦੀ ਹੀ ਕੋਈ ਹੱਲ ਕੱਢਕੇ ਸਰਕਾਰ ਇਸ ਨੂੰ ਖ਼ਤਮ ਕਰੇ ਨਹੀਂ ਤਾਂ ਕਾਫ਼ੀ ਖਾਮੀਆਜ਼ਾ ਭੁਗਤਨਾ ਪੈ ਸਕਦਾ ਹੈ।

ਕਿਸਾਨ ਅੰਦੋਲਨ ਦਾ ਪ੍ਰਭਾਏ ਸਭ ਤੋਂ ਜ਼ਿਆਦਾ ਪੱਛਮੀ ਉਤਰ ਪ੍ਰਦੇਸ਼ 'ਚ ਹੈ ਉੱਥੇ ਇਨ੍ਹਾਂ ਦਿਨੀਂ ਹੋਣ ਵਾਲੀਆਂ ਮਹਾਪੰਚਾਇਤਾਂ 'ਚ ਭਾਜਪਾ ਖਿਲਾਫ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੀ ਕਮਾਨ ਖੁਦ ਰਾਲੋਦ ਦੇ ਜਯੰਤ ਚੌਧਰੀ ਨਾ ਸੰਭਾਲੀ ਹੈ। ਫਿਲਹਾਲ ਕਿਸਾਨ ਅੰਦੋਲਨ ਦਾ ਕੋਈ ਹੱਲ ਨਾ ਨਿਕਦਾ ਵੇਖ ਭਾਜਪਾ ਨੇਤਾਵਾਂ ਦੀ ਰਾਤਾਂ ਦੀਆਂ ਨੀਦਾਂ ਉੱਡ ਚੁੱਕੀਆਂ ਹਨ।

ਉਧਰ ਭਾਕਿਯੂ ਦੇ ਪ੍ਰਧਾਨ ਨਰੇਸ਼ ਟਿਕੈਤ ਵਲੋਂ ਮੁਜ਼ੱਫਰਨਗਰ ਦੀ ਮਹਾਪੰਚਾਇਤ ਵਿਖੇ ਚੌਧਰੀ ਅਜੀਤ ਸਿੰਘ ਦੇ ਹੱਕ ਵਿੱਚ ਬਿਆਨ ਦਿੰਦੇ ਹੋਏ ਕਿਹਾ ਕਿ ਅਜੀਤ ਸਿੰਘ ਨੂੰ ਲੋਕ ਸਭਾ ਚੋਣਾਂ ਵਿੱਚ ਹਰਾਉਣਾ ਸਾਡੀ ਗਲਤੀ ਸੀ। ਅਸੀਂ ਝੂਠ ਨਹੀਂ ਬੋਲਦੇ, ਅਸੀਂ ਦੋਸ਼ੀ ਹਾਂ। ਟਿਕੈਤ ਨੇ ਕਿਹਾ ਕਿ ਇਸ ਪਰਿਵਾਰ ਨੇ ਹਮੇਸ਼ਾਂ ਹੀ ਕਿਸਾਨਾਂ ਦੇ ਸਨਮਾਨ ਲਈ ਲੜਿਆ ਹੈ, ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨਾ। ਇਸ ਬਿਆਨ ਤੋਂ ਬਾਅਦ ਭਾਜਪਾ ਨੂੰ ਲੱਗਦਾ ਹੈ ਕਿ ਪੱਛਮ ਵਿਚ ਉਨ੍ਹਾਂ ਦੀ ਜਾਟ ਵੋਟ ਫਿਸਲ ਸਕਦੀ ਹਨ।

ਇਹ ਵੀ ਪੜ੍ਹੋਮਮਤਾ 'ਤੇ ਬਰਸੇ ਜੇਪੀ ਨੱਡਾ, ਇਸ ਤਰ੍ਹਾਂ ਕੀਤੀ ਕੇਂਦਰ ਦੀ ਤਾਰੀਫ

ਇੱਕ ਭਾਜਪਾ ਨੇਤਾ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਖਾਪ ਪੰਚਾਇਤਾਂ ਦੀ ਏਕਤਾ ਤੋਂ ਇਲਾਵਾ ਜੈਯੰਤ ਦੇ ਵਧੇਰੇ ਕਾਰਜਸ਼ੀਲ ਹੋਣ ਦਾ ਅਸਰ ਹਾਲ ਦੀਆਂ ਪੰਚਾਇਤੀ ਚੋਣਾਂ ਵਿੱਚ ਹੋਏਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਅੰਦੋਲਨ ਦਾ ਹੱਲ ਕੱਢ ਕੇ ਇਸ ਨੂੰ ਖ਼ਤਮ ਕਰੇ। ਨਹੀਂ ਤਾਂ ਪੰਚਾਇਤੀ ਚੋਣਾਂ ਤੋਂ ਇਲਾਵਾ ਆਉਣ ਵਾਲੇ ਵਿਧਾਨ ਸਭਾ ਵਿੱਚ ਵੀ ਇਸਦਾ ਅਸਰ ਦੇਖਣ ਨੂੰ ਮਿਲੇਗਾ।

ਪੱਛਮੀ ਉੱਤਰ ਪ੍ਰਦੇਸ਼ ਦੇ ਵੱਡੇ ਨੇਤਾਵਾਂ ਨੂੰ ਵੀ ਇਸ ਕਾਨੂੰਨ ਬਾਰੇ ਭੰਬਲਭੂਸਾ ਦੂਰ ਕਰਨ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਹੈ। ਸੂਬਾ ਸਰਕਾਰ ਦੇ ਮੰਤਰੀ ਵੀ ਗੱਲਬਾਤ ਰਾਹੀਂ ਕਿਸਾਨਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨਗੇ।

ਸੀਨੀਅਰ ਰਾਜਨੀਤਕ ਵਿਸ਼ਲੇਸ਼ਕ ਰਤਨਮਨੀਲਾਲ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦਾ ਪੰਚਾਇਤੀ ਚੋਣਾਂ 'ਤੇ ਅਸਰ ਪਵੇਗਾ। ਇਹ ਵੇਖਣਾ ਹੋਵੇਗਾ ਕਿ ਭਾਜਪਾ ਕਿਸ ਹੱਦ ਤਕ ਇਸ ਵਿਚਾਰ-ਵਟਾਂਦਰੇ ਨੂੰ ਗਲਤ ਢੰਗ ਨਾਲ ਜਾਣ ਤੋਂ ਰੋਕ ਸਕਦੀ ਹੈ। ਭਾਜਪਾ ਇਸ ਬਾਰੇ ਸੁਚੇਤ ਹੈ। ਇਸ ਨਾਲ ਨਜਿੱਠਣ ਲਈ ਭਾਜਪਾ ਨੇ ਆਪਣੀ ਟੀਮ ਤਿਆਰ ਕੀਤੀ ਹੈ।

ਬੀਕੇਯੂ ਦੇ ਸੂਬਾ ਮੀਤ ਪ੍ਰਧਾਨ ਹਰਨਾਮ ਸਿੰਘ ਦਾ ਕਹਿਣਾ ਹੈ, “ਭਾਰਤੀ ਕਿਸਾਨ ਯੂਨੀਅਨ ਇੱਕ ਗੈਰ ਰਾਜਨੀਤੀਕ ਸੰਗਠਨ ਹੈ। ਪੰਚਾਇਤੀ ਚੋਣਾਂ ਵਿੱਚ ਜੋ ਵੀ ਜਿੱਤੇ, ਇਸ ਤੋਂ ਸਾਨੂੰ ਮਤਲਬ ਨਹੀਂ। ਜਿਸ ਤਰ੍ਹਾਂ ਨਾਲ ਲੋਕ ਸਭਾ ਚੋਣਾਂ ਵਿੱਚ ਕਿਸਾਨ ਨੇ ਸੰਪੂਰਨ ਬਹੁਮਤ ਵਾਲੀ ਸਰਕਾਰ ਬਣਾਈ ਸੀ ਉਸੇ ਤਰ੍ਹਾਂ ਕਿਸਾਨ ਆਪਣਾ ਮੁਨਾਫਾ ਅਤੇ ਨੁਕਸਾਨ ਵੇਖਦੇ ਹੋਏ ਫੈਸਲਾ ਕਰਨਗੇ।"

ਇਹ ਵੀ ਪੜ੍ਹੋਖੇਤੀ ਕਾਨੂੰਨਾਂ 'ਤੇ ਨਰੇਂਦਰ ਤੋਮਰ ਦੀ ਵਿਸਥਾਰ ਸਪੀਚ, ਮੋਦੀ ਨੇ ਸੁਣਨ ਦੀ ਕੀਤੀ ਅਪੀਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904